ਸਿੱਧੂ ਨੇ ਚੰਨੀ ਦੇ ਐਲਾਨਾਂ ’ਤੇ ਕੀਤੀ ਟਿੱਪਣੀ, ਕਿਹਾ-ਮੁਫ਼ਤ ਦੀ ਖੇਡ ਸਰਕਾਰੀ ਖਜ਼ਾਨੇ ਖਾਲੀ ਕਰ ਦੇਵੇਗੀ

11/26/2021 9:51:29 PM

ਚੰਡੀਗੜ੍ਹ (ਅਸ਼ਵਨੀ) : ਇੱਕ ਤੋਂ ਬਾਅਦ ਇੱਕ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਐਲਾਨਾਂ ’ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਰਾਰੀ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਮੁਫ਼ਤ ਦੀ ਖੇਡ ਸਰਕਾਰੀ ਖਜ਼ਾਨੇ ਨੂੰ ਖਾਲੀ ਕਰ ਦੇਵੇਗੀ। ਲੋਕਾਂ ਦੀ ਰੋਜ਼ੀ-ਰੋਟੀ ਖੋਹ ਲਵੇਗੀ ਪਰ ਗਰੀਬਾਂ ਨੂੰ ਉੱਚਾ ਚੁੱਕਣ ਅਤੇ ਕੇਬਲ ਆਪਰੇਟਰਾਂ ਦੇ ਜ਼ੁਲਮ ਨੂੰ ਖਤਮ ਕਰਨ ਲਈ ਕੁਝ ਨਹੀਂ ਕਰੇਗੀ। ਸਿੱਧੂ ਨੇ ਲਿਖਿਆ ਕਿ ਸੱਚੇ ਨੇਤਾ ਸਬਜ਼ਬਾਗ ਨਹੀਂ ਦਿਖਾਉਂਦੇ ਸਗੋਂ ਸਮਾਜ ਅਤੇ ਆਰਥਿਕਤਾ ਦੀ ਨੀਂਹ ਬਣਾਉਣ ’ਤੇ ਧਿਆਨ ਦਿੰਦੇ ਹਨ। 2017 ’ਚ ਮੈਂ ਪੰਜਾਬ ਮਨੋਰੰਜਨ ਟੈਕਸ ਬਿੱਲ ਵਿਚ ਪੰਜਾਬ ਮਾਡਲ ਦੀ ਝਲਕ ਵਿਖਾਈ ਸੀ। ਮੈਂ ਠੋਸ ਨੀਤੀ ਆਧਾਰਤ ਪੰਜਾਬ ਮਾਡਲ ਲਿਆਵਾਂਗਾ, ਜੋ ਬਾਦਲਾਂ ਦੇ ਬਣਾਏ ਕੇਬਲ ਮਾਫੀਆ ਤੋਂ ਛੁਟਕਾਰਾ ਦਿਵਾਵੇਗਾ। ਉੱਧਰ, ਇੱਕ ਗੱਲਬਾਤ ਦੌਰਾਨ ਵੀ ਸਿੱਧੂ ਨੇ ਕਿਹਾ ਕਿ ਪੰਜਾਬ ਦਾ ਭਲਾ ਐਲਾਨਾਂ ਨਾਲ ਨਹੀਂ ਸਗੋਂ ਨੀਤੀ ਨਾਲ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਇੱਕ ਨੀਤੀ ਤਹਿਤ ਕੰਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਪੰਜਾਬ ਦਾ ਬਜਟ 72 ਹਜ਼ਾਰ ਕਰੋ਼ੜ ਰੁਪਏ ਦਾ ਹੈ। ਉੱਥੇ ਹੀ, ਜੋ ਐਲਾਨ ਹੋਏ ਹਨ, ਉਹ ਬਜਟ ਤੋਂ ਬਾਹਰ ਹਨ। ਇਸ ਲਈ ਮੂਰਖ ਬਣਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸੜੇ-ਗਲੇ ਲਾਲੀਪਾਪ ਨਾਲ ਕੁਝ ਨਹੀਂ ਹੋਵੇਗਾ। ਪੰਜਾਬ ਸਿਰਫ਼ ਵਿਉਂਤਬੱਧ ਨੀਤੀਬੱਧ ਤਰੀਕੇ ਨਾਲ ਵਾਪਸ ਆਵੇਗਾ।

ਇਹ ਵੀ ਪੜ੍ਹੋ : ਜੋ ਲੋਕ ਪੰਜਾਬ ਦੇ ਸਰਕਾਰੀ ਸਕੂਲਾਂ ਤੋਂ ਖੁਸ਼ ਹਨ ਤਾਂ ਕਾਂਗਰਸ ਨੂੰ ਵੋਟ ਦੇ ਦੇਣ : ਕੇਜਰੀਵਾਲ

ਉਨ੍ਹਾਂ ਨੇ ਕਿਹਾ ਕਿ ਉਹ ਇਕ ਪੰਜਾਬ ਮਾਡਲ ਦੇਣਗੇ ਪਰ ਇਹ ਉਦੋਂ ਹੋਵੇਗਾ ਜਦੋਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀ ਮਨਜ਼ੂਰੀ ਹੋਵੇਗੀ। ਇਸ ਵਾਰ 500 ਵਾਅਦੇ ਨਹੀਂ ਹੋਣਗੇ। ਸਿੱਧੂ ਨੇ ਮੁੱਖ ਮੰਤਰੀ ਚੰਨੀ ਵਲੋਂ 100 ਰੁਪਏ ਵਿਚ ਕੇਬਲ ਕੁਨੈਕਸ਼ਨ ’ਤੇ ਵੀ ਤੰਜ ਕੱਸਿਆ। ਉਨ੍ਹਾਂ ਨੇ ਕਿਹਾ ਕਿ ਟਰਾਈ ਵਲੋਂ ਕੇਬਲ ਦਾ ਨਿਰਧਾਰਤ ਰੇਟ 130 ਰੁਪਏ ਹੈ। ਇਸ ਸੰਬੰਧ ਵਿਚ ਮੁੱਖ ਮੰਤਰੀ ਨਾਲ ਗੱਲ ਕੀਤੀ ਜਾਵੇਗੀ ਤਾਂ ਕਿ ਕੇਬਲ ਨੈੱਟਵਰਕ ਚਲਾਉਣ ਵਾਲਿਆਂ ਨੂੰ ਰਾਹਤ ਮਿਲੇ। ਮਨਾਪਲੀ ਤੋੜੀ ਜਾਵੇਗੀ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਨਿਸ਼ਾਨਾ ਸਾਧਿਆ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਜੋ ਵੀ ਬੋਲੇਗਾ, ਉਹ ਜਵਾਬ ਜ਼ਰੂਰ ਲਵੇਗਾ। ਉਨ੍ਹਾਂ ਨੇ ਕਿਹਾ ਕਿ ਚੰਨੀ ਨੇ ਜੋ ਸਾਢੇ ਤਿੰਨ ਮਹੀਨਿਆਂ ਵਿਚ ਕੀਤਾ ਉਹ ਪਿਛਲੇ ਸਾਢੇ ਚਾਰ ਸਾਲਾਂ ਵਿਚ ਨਹੀਂ ਹੋਇਆ।      

ਇਹ ਵੀ ਪੜ੍ਹੋ : ਸੂਬੇ ਦੇ ਸਰਬਪੱਖੀ ਵਿਕਾਸ ਲਈ ਚੰਨੀ ਮਾਡਲ ਤੋਂ ਵਧੀਆ ਹੋਰ ਕੋਈ ਮਾਡਲ ਨਹੀਂ ਹੋ ਸਕਦਾ: ਮੁੱਖ ਮੰਤਰੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 

 


Anuradha

Content Editor

Related News