ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ 8 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ

Friday, Aug 14, 2020 - 01:19 PM (IST)

ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ 8 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ

ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ): ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਦੇ 8 ਹੋਰ ਕੇਸ ਸਾਹਮਣੇ ਆਏ ਹਨ। ਇਨ੍ਹਾਂ ਚੋਂ ਦੋ ਕੇਸ ਸ੍ਰੀ ਮੁਕਤਸਰ ਸਾਹਿਬ, ਇਕ-ਇਕ ਕੇਸ ਗਿਲਜੇਵਾਲਾ, ਮੱਲਣ, ਸਮਾਘ, ਆਸਾ ਬੁੱਟਰ, ਦੋਦਾ, ਕੋਟਲੀ ਅਬਲੂ ਨਾਲ ਸਬੰਧਿਤ ਹੈ। ਹੁਣ ਤਕ ਸ੍ਰੀ ਮੁਕਤਸਰ ਸਾਹਿਬ ਵਿਖੇ 365 ਕੋਰੋਨਾ ਪਾਜ਼ੇਟਿਵ ਕੇਸ ਆਏ ਹਨ।ਇਸ ਸਮੇਂ ਐਕਟਿਵ ਕੇਸ 110 ਹਨ। ਜ਼ਿਲ੍ਹੇ 'ਚ ਕੋਰੋਨਾ ਨਾਲ ਹੁਣ ਤਕ ਤਿੰਨ ਮੌਤਾਂ ਹੋ ਚੁੱਕੀਆਂ ਹਨ। ਬੀਤੇ ਕੱਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ 20ਕੇਸ ਪਾਜ਼ੇਟਿਵ ਕੇਸ ਆਏ ਸਨ। ਪਾਜ਼ੇਟਿਵ ਆਏ ਕੇਸਾਂ 'ਚੋਂ 49 ਹੋਮ ਆਈਸੋਲੇਟ ਹਨ, ਜਦਕਿ ਬਾਕੀ ਕੋਵਿਡ ਸੈਂਟਰ ਥੇਹੜੀ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਹਨ। 7 ਵਿਅਕਤੀ ਜ਼ਿਲ੍ਹੇ ਤੋਂ ਬਾਹਰ ਆਈਸੋਲੇਟ ਹਨ।


author

Shyna

Content Editor

Related News