ਵੱਡੀਆਂ ਦੁਕਾਨਾਂ ਤੋਂ ਸ਼ਾਪਿੰਗ ਕਰੋ ਤਾਂ ਟੋਟਲ ਜ਼ਰੂਰ ਚੈੱਕ ਕਰੋ

02/10/2020 4:30:35 PM

ਲੁਧਿਆਣਾ (ਸੰਨੀ) : ਸ਼ਹਿਰ 'ਚ ਵੱਡੀਆਂ ਦੁਕਾਨਾਂ ਤੋਂ ਸ਼ਾਪਿੰਗ ਕਰੋ ਤਾਂ ਬਿੱਲ ਦਾ ਭੁਗਤਾਨ ਕਰਨ ਤੋਂ ਪਹਿਲਾਂ ਇਕ ਵਾਰ ਟੋਟਲ ਜ਼ਰੂਰ ਚੈੱਕ ਕਰ ਲਵੋ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਲੁਧਿਆਣਾ ਦੇ ਘੁੰਮਾਰਮੰਡੀ 'ਚ ਇਕ ਕੱਪੜਿਆਂ ਦੇ ਨਾਮੀ ਸ਼ੋਅਰੂਮ ਦਾ ਸਾਹਮਣੇ ਆਇਆ ਹੈ। ਹਮੇਸ਼ਾ ਲੋਕ ਵੱਡੀਆਂ ਦੁਕਾਨਾਂ ਤੋਂ ਸ਼ਾਪਿੰਗ ਕਰਨ ਤੋਂ ਬਾਅਦ ਕਾਰਡ ਨਾਲ ਆਨਲਾਈਨ ਪੇਮੈਂਟ ਤਾਂ ਕਰ ਦਿੰਦੇ ਹਨ ਪਰ ਬਿੱਲ ਦਾ ਟੋਟਲ ਕਦੇ ਚੈੱਕ ਨਹੀਂ ਕਰਦੇ। ਇਸ ਮਾਮਲੇ 'ਚ ਸ਼ੋਅਰੂਮ ਸੰਚਾਲਕ ਨੇ ਬਿੱਲ ਦੇ ਟੋਟਲ 'ਚ 185 ਰੁਪਏ ਦਾ ਫਰਕ ਕੱਢਣ 'ਤੇ ਗਾਹਕ ਨੂੰ ਇਹ ਰਾਸ਼ੀ ਵਾਪਸ ਕਰ ਦਿੱਤੀ। ਸ਼ੋਅਰੂਮ ਸੰਚਾਲਕ ਵੱਲੋਂ 2945 ਦੀ ਬਜਾਏ ਟੋਟਲ 'ਚ ਫਰਕ ਪਾ ਕੇ 3130 ਰੁਪਏ ਦਾ ਬਿੱਲ ਬਣਾਇਆ ਗਿਆ ਸੀ।

ਗਾਹਕ ਅਨੁਸਾਰ ਉਸ ਨੇ ਉਪਰੋਕਤ ਸ਼ੋਅਰੂਮ 'ਚੋਂ 2 ਕੱਪੜੇ ਖਰੀਦੇ, ਜਿਨ੍ਹਾਂ 'ਤੇ ਡਿਸਕਾਊਂਟ ਆਫਰ ਲਾਇਆ ਗਿਆ ਸੀ। ਉਨ੍ਹਾਂ ਨੇ ਦੋਵਾਂ ਦੀ ਕੀਮਤ ਆਪਣੇ ਕ੍ਰੈਡਿਟ ਕਾਰਡ ਜ਼ਰੀਏ ਅਦਾ ਕਰ ਦਿੱਤੀ, ਜੋ 3130 ਰੁਪਏ ਬਣਾਈ ਗਈ ਸੀ। ਬਿੱਲ ਦੀ ਪੇਮੈਂਟ ਕਰਨ ਤੋਂ ਬਾਅਦ ਉਨ੍ਹਾਂ ਨੇ ਜਦੋਂ ਦੋਵਾਂ ਕੱਪੜਿਆਂ ਦੀ ਰਾਸ਼ੀ ਦਾ ਟੋਟਲ ਚੈੱਕ ਕੀਤਾ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਬਿੱਲ 'ਚ ਅੰਕਿਤ ਰਾਸ਼ੀ ਅਤੇ ਟੋਟਲ 'ਚ 185 ਰੁਪਏ ਦਾ ਫਰਕ ਕੱਢਿਆ ਗਿਆ। ਜਦ ਉਨ੍ਹਾਂ ਨੇ ਇਸ ਸਬੰਧੀ ਸ਼ੋਅਰੂਮ ਸੰਚਾਲਕਾਂ ਕੋਲ ਇਤਰਾਜ਼ ਦਰਜ ਕਰਵਾਇਆ ਤਾਂ ਉਸ ਨੂੰ ਤੁਰੰਤ ਵਾਧੂ ਵਸੂਲੀ ਰਾਸ਼ੀ ਵਾਪਸ ਕਰ ਦਿੱਤੀ ਗਈ। ਗਾਹਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਇਸ ਸਬੰਧੀ ਪੋਸਟ ਪਾਈ ਗਈ, ਜੋ ਬਹੁਤ ਵਾਇਰਲ ਹੋ ਰਹੀ ਹੈ। ਸਵਾਲ ਇਹ ਹੈ ਕਿ ਜਿਸ ਗਾਹਕ ਨੇ ਟੋਟਲ ਚੈੱਕ ਕਰ ਲਿਆ ਤਾਂ ਉਸ ਤੋਂ ਫਾਲਤੂ ਲਏ ਗਏ ਪੈਸੇ ਵਾਪਸ ਕਰ ਦਿੱਤੇ ਗਏ। ਜਦਕਿ ਹਜ਼ਾਰਾਂ ਲੋਕ ਇਸ ਤਰ੍ਹਾਂ ਦੇ ਹਨ, ਜੋ ਕਦੇ ਟੋਟਲ ਨੂੰ ਚੈੱਕ ਹੀ ਨਹੀਂ ਕਰਦੇ। ਉਥੇ ਇਸ ਸਬੰਧੀ ਸ਼ੋਅਰੂਮ ਸੰਚਾਲਕਾਂ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।
 


Anuradha

Content Editor

Related News