ਢੀਂਡਸਾ ਪਰਿਵਾਰ ਦੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਪਵੇਗਾ ਕੋਈ ਫਰਕ : ਮਲੂਕਾ

01/06/2020 9:52:06 PM

ਲੌੰਗੋਵਾਲ,(ਵਸ਼ਿਸ਼ਟ)- ਸੰਗਰੂਰ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ 2 ਫਰਵਰੀ ਨੂੰ ਕੀਤੀ ਜਾਣ ਵਾਲੀ ਮਹਾਂ ਰੈਲੀ ਦੀ ਕਾਮਯਾਬੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪੱਬਾਂ ਭਾਰ ਹੋ ਚੁੱਕੀ ਹੈ। ਇਸ ਸਬੰਧ ਵਿੱਚ ਅੱਜ ਸਥਾਨਕ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੇ ਹਲਕਾ ਇੰਚਾਰਜਾਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਉੱਚ ਕੋਟੀ ਦੇ ਲੀਡਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ।ਪਾਰਟੀ ਦੇ ਜ਼ਿਲ੍ਹਾ ਆਬਜਰਬਰ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸ਼੍ਰੋਮਣੀ ਗੁਰਦੁਆਰਾ ਪਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਸਮੇਤ ਇਸ ਖੇਤਰ ਦੇ ਉੱਚ ਕੋਟੀ ਦੇ ਲੀਡਰਾ ਆਪਣੇ ਆਪਣੇ ਵਿਚਾਰ ਪੇਸ਼ ਕੀਤੇ । ਮੀਟਿੰਗ ਵਿੱਚ ਸੰਗਰੂਰ ਰੈਲੀ ਸਬੰਧੀ ਪਿੰਡ ਅਤੇ ਹਲਕਾ ਵਾਈਜ ਮੀਟਿੰਗਾਂ ਕਰਨ ਬਾਰੇ ਵੱਖ ਵੱਖ ਡਿਊਟੀਆਂ ਨਿਰਧਾਰਤ ਕੀਤੀ ਗਈਆਂ । ਢੀਂਡਸਾ ਪਰਿਵਾਰ ਦੀਆਂ ਪ੍ਰਚੰਡ ਬਾਗੀ ਸੁਰਾਂ ਕਾਰਨ ਬਦਲਦੇ ਸਮੀਕਰਨਾਂ ਸਬੰਧੀ ਪੁੱਛੇ ਜਾਣ ਤੇ ਸ. ਮਲੂਕਾ ਨੇ ਕਿਹਾ ਕਿ ਜਦ ਕੋਈ ਵੱਡਾ ਲੀਡਰ ਪਾਰਟੀ ਚੋ ਕਿਨਾਰਾ ਕਰਦਾ ਹੈ ਤਾਂ ਹੱਲਚੱਲ ਤਾਂ ਸੁਭਿਵਕ ਹੀ ਹੈ ਪਰੰਤੂ ਪੰਜਾਬ ਦੇ ਲੋਕਾਂ ਨੇ ਹਮੇਸ਼ਾਂ ਇੱਕ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਸਵੀਕਾਰਿਆ ਹੈ ਜਦੋਂ ਜਦੋਂ ਵੀ ਵੱਖਰੇ ਅਕਾਲੀ ਦਲ ਹੋਂਦ ਵਿੱਚ ਆਏ ਹਨ ਤਾਂ ਉਨ੍ਹਾਂ ਨੂੰ ਮੂੰਹ ਦੀ ਹੀ ਖਾਣੀ ਪਈ ਹੈ ।ਅਕਾਲੀ ਦਲ ਤੋਂ ਵੱਖ ਹੋ ਕੇ ਕੋਈ ਅਕਾਲੀ ਦਲ ਸਫਲ ਨਹੀਂ ਹੋ ਸਕਿਆ ਇਸ ਲਈ ਟਕਸਾਲੀ ਅਕਾਲੀਆਂ ਦਾ ਸ਼੍ਰੋਮਣੀ ਅਕਾਲੀ ਦਲ 'ਤੇ ਕੋਈ ਵੀ ਪ੍ਰਭਾਵ ਨਹੀਂ ਹੋਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਸ਼ਾਨਦਾਰ ਵਿਰਾਸਤ ਇਸੇ ਤਰਾਂ ਹੀ ਕਾਇਮ ਰਹੇਗੀ।


Bharat Thapa

Content Editor

Related News