ਚੀਮਾ ਮੰਡੀ: ਅਕਾਲੀ ਵਰਕਰਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

07/07/2020 1:49:28 PM

ਚੀਮਾ ਮੰਡੀ (ਤਰਲੋਚਨ ਗੋਇਲ): ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਸੂਬਾ ਸਰਕਾਰ ਵਲੋਂ ਕੇਂਦਰ ਵਲੋਂ ਅਪ੍ਰੈਲ ਮਈ ਅਤੇ ਜੂਨ ਮਹੀਨੇ ਦੇ ਆਏ ਰਾਸ਼ਨ 'ਚ ਘੁਟਾਲੇ ਸਬੰਧੀ ਤੇਲ ਦੀਆਂ ਕੀਮਤਾਂ ਦੇ ਵਾਧੇ ਸਬੰਧੀ ਤੇ ਬੱਚਿਆਂ ਦੀਆਂ ਸਕੂਲੀ ਫੀਸਾਂ ਸਰਕਾਰ ਵਲੋਂ ਭਰੇ ਜਾਣ ਦੀ ਮੰਗ ਨੂੰ ਲੈ ਕੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਸਾਬਕਾ ਮੈਂਬਰ ਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਸਰ ਸਾਹਿਬ ਦੇ ਰਸੀਵਰ ਜਥੇਦਾਰ ਉਦੇ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਸਰਕਲ ਚੀਮਾ ਸ਼ਹਿਰੀ ਦੇ ਪ੍ਰਧਾਨ ਬੂਟਾ ਸਿੰਘ ਗਦਿੜਿਆਣੀ ਵਾਲੇ ਦੀ ਅਗਵਾਈ 'ਚ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਐੱਮ.ਸੀ. ਨਰਿੰਦਰ ਸਿੰਘ ਚਹਿਲ, ਮਿੱਠਾ ਸਿੰਘ ਮਾਨ, ਬੀਰਬਲ ਦਾਸ ਬਾਂਸਲ, ਮੀਤਾ ਧਾਲੀਵਾਲ, ਨੰਬਰਦਾਰ ਹਰਬੰਸ ਸਿੰਘ, ਠੇਕੇਦਾਰ ਜਸਵਿੰਦਰ ਸਿੰਘ ਚਹਿਲ, ਬਿੱਕਰ ਸਿੰਘ ਸਾਬਕਾ ਐਮ ਸੀ, ਜਗਸੀਰ ਸਿੰਘ ਮਾਨ ਬੀਰ ਕਲਾਂ, ਜਗਤਾਰ ਸਿੰਘ ਬਿੱਲਾ ਬਾਬੇ ਕਾ, ਬਾਬਾ ਭੋਲਾ ਗਿਰ ਸਪੋਰਟਸ ਕਲੱਬ ਦੇ ਪ੍ਰਧਾਨ ਕਾਕਾ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

PunjabKesari

ਸ਼੍ਰੋਮਣੀ ਅਕਾਲੀ ਦਲ ਸਰਕਲ ਚੀਮਾ ਦਿਹਾਤੀ ਵਲੋਂ ਪਿੰਡ ਸੇਰੋਂ 'ਚ ਕੀਤਾ ਗਿਆ ਰੋਸ ਪ੍ਰਦਰਸ਼ਨ
ਚੀਮਾ ਮੰਡੀ (ਤਰਲੋਚਨ ਗੋਇਲ) ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਟੀ ਵੱਲੋਂ ਸੂਬੇ ਭਰ ਅੰਦਰ ਪੰਜਾਬ ਬਚਾਓ ਮੁਹਿੰਮ ਅਧੀਨ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਅਨਾਜ਼ ਘੁਟਾਲੇ, ਕੱਟੇ ਗਏ ਰਾਸ਼ਨ ਕਾਰਡਾਂ, ਵੱਧ ਭੇਜੇ ਗਏ ਬਿਜਲੀ ਦੇ ਬਿੱਲਾਂ ਅਤੇ ਲਗਾਤਾਰ ਵਧ ਰਹੀਆਂ ਤੇਲ ਦੀਆਂ ਕੀਮਤਾਂ ਦੇ ਵਿਰੋਧ ਚ ਹਲਕਾ ਸੁਨਾਮ ਦੇ ਸਰਕਲ ਚੀਮਾਂ ਦੀ ਜਥੇਬੰਦੀ ਵਲੋਂ ਪਿੰਡ ਸੇਰੋਂ ਵਿਖੇ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਚ ਰੋਸ ਪ੍ਰਦਰਸ਼ਨ ਕੀਤਾ ਗਿਆ, ਇਸ ਰੋਸ ਧਰਨੇ ਚ ਵੱਡੀ ਗਿਣਤੀ ਚ ਅਕਾਲੀ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਅਤੇ ਵਿਸ਼ੇਸ਼ ਤੌਰ ਤੇ ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਮੈਂਬਰ ਕੋਰ ਕਮੇਟੀ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਸਰਕਲ ਪ੍ਰਧਾਨ ਚੀਮਾ ਦਿਹਾਤੀ ਜਗਸੀਰ ਸਿੰਘ ਕੋਟੜਾ ਤੇ ਵੱਖ-ਵੱਖ ਪਿੰਡਾਂ ਤੋਂ ਪਾਰਟੀ ਵਰਕਰ ਹਾਜ਼ਰ ਸਨ।


Shyna

Content Editor

Related News