ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦਾ ਮੋਬਾਈਲ ਫੋਨ ਕੱਢਣ ਵਾਲੇ ਦੀ ਹੋਈ ਪਛਾਣ

Monday, Mar 30, 2026 - 02:01 PM (IST)

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦਾ ਮੋਬਾਈਲ ਫੋਨ ਕੱਢਣ ਵਾਲੇ ਦੀ ਹੋਈ ਪਛਾਣ

ਮੋਗਾ (ਆਜ਼ਾਦ) : ਬੀਤੀ 22 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦਾਣਾ ਮੰਡੀ ਮੋਗਾ ਵਿਚ ਹੋਈ ਰੈਲੀ ਦੌਰਾਨ ਹਲਕਾ ਇੰਚਾਰਜ ਸੰਜੀਤ ਸਿੰਘ ਉਰਫ ਸੰਨੀ ਨਿਵਾਸੀ ਵਿਸ਼ਵਕਰਮਾ ਚੌਕ ਮੋਗਾ ਦਾ ਮੋਬਾਈਲ ਫੋਨ ਚੋਰੀ ਕੱਢਣ ਵਾਲੇ ਦੀ ਪਛਾਣ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਸੰਜੀਤ ਸਿੰਘ ਉਰਫ ਸਨੀ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬੀਤੀ 22 ਮਾਰਚ ਨੂੰ ਦਾਣਾ ਮੰਡੀ ਮੋਗਾ ਵਿਚ ਰੈਲੀ ਦਾ ਆਯੋਜਨ ਕੀਤਾ ਗਿਆ ਸੀ।

ਰੈਲੀ ਦੌਰਾਨ ਕਿਸੇ ਅਣਪਛਾਤੇ ਚੋਰ ਵਲੋਂ ਮੇਰੀ ਪਹਿਨੀ ਹੋਈ ਜੈਕਿਟ ਵਿਚੋਂ ਆਈ ਫੋਨ 13 ਚੋਰੀ ਕਰ ਲਿਆ ਸੀ, ਜਿਸ ’ਤੇ ਮੈਂ ਪੁਲਸ ਨੂੰ ਸੂਚਿਤ ਕਰਨ ਦੇ ਇਲਾਵਾ ਆਪਣੇ ਤੌਰ ’ਤੇ ਵੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਕਤ ਮੋਬਾਈਲ ਫੋਨ ਸੁਖਪ੍ਰੀਤ ਸਿੰਘ ਨਿਵਾਸੀ ਗਲੀ ਨੰਬਰ ਨੇੜੇ ਕੋ-ਆਪ੍ਰੇਟਿਵ ਸੋਸਾਇਟੀ ਵਧਾਵੇ ਦਾ ਖੂਹ ਪੁਰਾਣਾ ਮੋਗਾ ਵਲੋਂ ਚੋਰੀ ਕੱਢਿਆ ਗਿਆ ਸੀ। ਜਾਂਚ ਅਧਿਕਾਰੀ ਨੇ ਕਿਹਾ ਕਿ ਉਕਤ ਮਾਮਲੇ ਵਿਚ ਸੁਖਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Gurminder Singh

Content Editor

Related News