ਉੱਚੀ ਆਵਾਜ਼ ''ਚ ਡੀ. ਜੇ. ਚਲਾਉਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ : ਐੱਸ. ਐੱਸ. ਪੀ.

12/14/2019 4:48:06 PM

ਸ਼ੇਰਪੁਰ (ਅਨੀਸ਼) : ਹੁਣ ਜ਼ਿਲਾ ਸੰਗਰੂਰ ਵਿਚ ਦੇਰ ਰਾਤ ਉੱਚੀ ਡੀ. ਜੇ. ਚਲਾਉਣ ਵਾਲਿਆਂ 'ਤੇ ਪੁਲਸ ਦਾ ਡੰਡਾ ਚੱਲੇਗਾ। ਪੁਲਸ ਨੇ ਜ਼ਿਲਾ ਸੰਗਰੂਰ ਵਿਚ ਦੇਰ ਰਾਤ ਡੀ. ਜੇ. ਚਲਾਉਣ 'ਤੇ ਪਾਬੰਦੀ ਲਾ ਦਿੱਤੀ ਹੈ, ਨਾਲ ਹੀ ਇਸ ਸਬੰਧੀ ਜੇਕਰ ਕੋਈ ਸ਼ਿਕਾਇਤ ਕਰਦਾ ਹੈ ਤਾਂ ਡੀ. ਜੇ. ਚਲਾਉਣ ਵਾਲਿਆਂ 'ਤੇ ਐੱਫ. ਆਈ. ਆਰ. ਦਰਜ ਕਰੇਗੀ।

ਇਸ ਸਬੰਧੀ ਪੁਲਸ ਜ਼ਿਲਾ ਸੰਗਰੂਰ ਦੇ ਐੱਸ.ਐੱਸ.ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਦੇਰ ਰਾਤ ਡੀ. ਜੇ. ਚਲਾਉਣ ਵਾਲਿਆਂ ਦੀ ਸ਼ਿਕਾਇਤ ਸਬੰਧਤ ਪੁਲਸ ਥਾਣਿਆਂ ਨੂੰ ਕੀਤੀ ਜਾ ਸਕਦੀ ਹੈ। ਡਾ. ਗਰਗ ਨੇ ਕਿਹਾ ਕਿ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਖਿਲਾਫ਼ ਪੁਲਸ ਆਵਾਜ਼ ਪ੍ਰਦੂਸ਼ਣ ਐਕਟ 2000, ਐਕਟ 1986 ਦੇ ਤਹਿਤ ਕੇਸ ਦਰਜ ਕਰੇਗੀ। ਇਸ ਸਬੰਧੀ ਉਨ੍ਹਾਂ ਨੇ ਲੋਕਾਂ ਨੂੰ ਸਹਿਯੋਗ ਦਾ ਸੱਦਾ ਦਿੱਤਾ। ਪੁਲਸ ਜ਼ਿਲਾ ਸੰਗਰੂਰ ਵੱਲੋਂ ਉਠਾਏ ਗਏ ਇਸ ਕਦਮ ਦੀ ਪਬਲਿਕ ਹੈਲਪਲਾਈਨ ਦੇ ਕੌਮੀ ਪ੍ਰਧਾਨ ਐਡਵੋਕੇਟ ਨਵਲਜੀਤ ਗਰਗ, ਹਰਬੰਸ ਸਿੰਘ ਸਲੇਮਪੁਰ, ਗੁਰਜੀਤ ਸਿੰਘ ਈਸਾਪੁਰ, ਜਸਵਿੰਦਰ ਸਿੰਘ ਦੀਦਾਰਗੜ੍ਹ, ਗੁਰਲਾਲ ਸਿੰਘ ਸਲੇਮਪੁਰ, ਰੁਲਦੂ ਰਾਮ ਗੋਇਲ ਨੇ ਸ਼ਲਾਘਾ ਕੀਤੀ ਹੈ।


cherry

Content Editor

Related News