ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ''ਚ ਲੱਗਣਗੀਆਂ 77 ਦੇ ਕਰੀਬ ਪ੍ਰਦਰਸ਼ਨੀਆਂ

12/13/2019 5:51:27 PM

ਫਤਿਹਗੜ੍ਹ ਸਾਹਿਬ (ਵਿਪਨ)—ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ-ਧੰਨ ਬਾਬਾ ਜੋਰਾਵਰ ਸਿੰਘ ਧੰਨ-ਧੰਨ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਲਾਸਾਨੀ ਸ਼ਹਾਦਤ ਨੂੰ 26 ਤੋਂ 28 ਦਸੰਬਰ ਨੂੰ ਹੋਣ ਵਾਲੀ ਸ਼ਹੀਦੀ ਸਭਾ 'ਚ ਜ਼ਿਲਾ ਪ੍ਰਸ਼ਾਸਨ ਵਲੋਂ 19 ਵੱਖ-ਵੱਖ ਵਿਭਾਗਾਂ ਵੱਲੋਂ 77 ਦੇ ਕਰੀਬ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ, ਜਿਸ 'ਚ ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਵੱਖ-ਵੱਖ ਵਿਭਾਗਾਂ ਦੀਆਂ ਵੱਖ-ਵੱਖ ਸਕੀਮਾਂ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇਗਾ। ਇਹ ਪ੍ਰਗਟਾਵਾ ਨੋਡਲ ਅਫਸਰ ਏ.ਡੀ.ਸੀ. ਜਗਵਿੰਦਰਜੀਤ ਸਿੰਘ ਸੰਧੂ ਨੇ ਕੀਤਾ।

ਏ.ਡੀ.ਸੀ. ਜਗਵਿੰਦਰਜੀਤ ਸਿੰਘ ਸੰਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਹੀਦੀ ਲਾਸਾਨੀ ਸ਼ਹਾਦਤ ਨੂੰ ਸਮਰਿਪਤ ਵੱਖ-ਵੱਖ 19 ਵਿਭਾਗਾਂ ਵੱਲੋਂ 77 ਦੇ ਕਰੀਬ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ, ਜਿਨ੍ਹਾਂ ਨੂੰ ਸਾਫ ਤੇ ਵਧੀਆ ਢੰਗ ਨਾਲ ਸਜਾਇਆ ਜਾਵੇਗਾ, ਜਿਨ੍ਹਾਂ 'ਚ ਸਿਹਤ ਵਿਭਾਗ ਜ਼ਿਲਾ ਉਦਯੋਗ ਕੇਂਦਰ ਸਰਕਾਰੀ ਵਿਭਾਗ ਪੰਜਾਬ ਐਨਰਜੀ ਪੰਜਾਬ ਐਨਰਜੀ ਵਿਕਾਸ, ਖੇਤੀਬਾੜੀ ਵਿਭਾਗ, ਵਣ ਮੰਡਲ, ਬਾਗਬਾਨੀ ਵਿਭਾਗ ਡੇਅਰੀ ਵਿਕਾਸ ਵਿਭਾਗ ਪਸ਼ੂ ਪਾਲਣ ਵਿਭਾਗ ਜ਼ਿਲਾ ਸਿੱਖਿਆ ਅਫਸਰ, ਭਾਸ਼ਾ ਵਿਭਾਗ, ਵਾਟਰ ਤੇ ਸੈਨੀਟੇਸ਼ਨ ਭਾਗ, ਜ਼ਿਲਾ ਰੋਜ਼ਗਾਰ ਵਿਭਾਗ ਇਸ ਤੋਂ ਇਲਾਵਾ ਲੋਕਾਂ ਨੂੰ ਚੋਣ ਵਿਭਾਗ ਦੇ ਅਫਸਰਾਂ ਵਲੋਂ ਵੀ ਵੋਟਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ ।


Shyna

Content Editor

Related News