ਸੀਵਰੇਜ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਕੀਤੀ ਨਾਅਰੇਬਾਜ਼ੀ
Saturday, Jan 12, 2019 - 03:12 AM (IST)

ਬਰੇਟਾ, (ਬਾਂਸਲ)- ਸਥਾਨਕ ਸ਼ਹਿਰ ਵਿਚ ਸੀਵਰੇਜ ਮੈਨਹੋਲ ਲੋਕਾਂ ਲਈ ਸਮੱਸਿਆਵਾਂ ਦਾ ਕਾਰਨ ਬਣੇ ਹੋਏ ਹਨ ਕਿਉਂਕਿ ਅੱਧੇ ਤੋਂ ਜ਼ਿਆਦਾ ਢੱਕਣ ਜਾਂ ਤਾਂ ਟੁੱਟ ਚੁੱਕੇ ਹਨ ਜਾਂ ਫਿਰ ਉਹ ਧੱਸ ਚੁੱਕੇ ਹਨ। ਮੈਨਹੋਲਾਂ ਵਿਚ ਡਿੱਗੇ ਢੱਕਣਾਂ ਕਾਰਨ ਸੀਵਰੇਜ ਦੀ ਪੂਰੀ ਤਰ੍ਹਾਂ ਸਫਾਈ ਨਹੀਂ ਹੁੰਦੀ। ਜਾਣਕਾਰੀ ਦਿੰਦਿਆ ਨੀਸ਼ੂ ਗਰਗ ਨੇ ਦੱਸਿਆ ਕਿ ਵਾਰਡ ਨੰਬਰ 3 ਨੇਡ਼ੇ ਡਾਕਖਾਨੇ ਕੋਲ ਸੀਵਰੇਜ ਦੀਆਂ ਬਣੀਆਂ ਹੌਦੀਆਂ ਦਾ ਬੁਰਾ ਹਾਲ ਹੈ ਜੋ ਥਾਂ-ਥਾਂ ਤੋਂ ਟੁੱਟ ਕੇ ਧੱਸ ਚੁੱਕੀਆਂ ਹਨ ਜਿਨ੍ਹਾਂ ਕਾਰਨ ਕਿਸੇ ਵੀ ਸਮੇਂ ਕੋਈ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਅਾਂਦਾ ਗਿਆ ਹੈ ਪਰ ਉਨ੍ਹਾਂ ਨੇ ਕਦੇ ਵੀ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਦੇ ਰੋਸ ਵਜੋਂ ਅੱਜ ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਖਿਲਾਫ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟ ਕੀਤਾ। ਜਦੋਂ ਨਗਰ ਕੌਂਸਲ ਦੇ ਇੰਸਪੈਕਟਰ ਬੀਰਬਲ ਦਾਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਸਾਡੇ ਅੱਜ ਹੀ ਧਿਆਨ ’ਚ ਆਇਆ ਹੈ, ਜਲਦੀ ਹੀ ਇਸਦਾ ਹੱਲ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਸੁਰਿੰਦਰ ਕੁਮਾਰ, ਨਰੇਸ਼ ਕੁਮਾਰ, ਜਸਪਾਲ ਸਿੰਗਲਾ, ਸ਼ਾਮ ਲਾਲ ਆਦਿ ਹਾਜ਼ਰ ਹਨ।