ਐਕਸਾਈਜ਼ ਨਿਯਮਾਂ ਦੀ ਉਲੰਘਣਾ ਕਰਨ ਦੇ ਕਾਰਨ ਮਹਾਨਗਰ ਦੇ 3 ਸ਼ਰਾਬ ਦੇ ਗਰੁੱਪ ਕੀਤੇ ਸੀਲ
Wednesday, Jul 17, 2024 - 06:11 AM (IST)
ਲੁਧਿਆਣਾ (ਸੇਠੀ) : ਐਕਸਾਈਜ਼ ਵਿਭਾਗ ਲੁਧਿਆਣਾ ਨੇ ਸ਼ਹਿਰ ਦੇ 3 ਵੱਡੇ ਸ਼ਰਾਬ ਦੇ ਗਰੁੱਪ ਸੀਲ ਕਰ ਦਿੱਤੇ। ਵਿਭਾਗੀ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸ਼ਰਾਬ ਦੇ ਗਰੁੱਪ ਪੇਟੀ ਸੇਲ ਦੇ ਕਾਰਨ ਬੰਦ ਕੀਤੇ ਗਏ ਹਨ। ਦੱਸ ਦੇਈਏ ਕਿ ਅਧਿਕਾਰੀਆਂ ਨੂੰ ਪਿਛਲੇ ਸਮੇਂ ਤੋਂ ਉਕਤ ਗਰੁੱਪਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ। ਜਾਣਕਾਰੀ ਅਨੁਸਾਰ ਦੇਰ ਰਾਤ ਤੱਕ ਅਧਿਕਾਰੀ ਕਾਰਵਾਈ ’ਚ ਜੁਟੇ ਰਹੇ।
ਇਹ ਵੀ ਪੜ੍ਹੋ : ਪੂਜਾ ਖੇਡਕਰ ਨੇ ਪੁਣੇ ਦੇ ਡੀਐੱਮ ਖ਼ਿਲਾਫ਼ ਦਰਜ ਕਰਵਾਇਆ ਛੇੜਛਾੜ ਦਾ ਮੁਕੱਦਮਾ, ਤਬਾਦਲੇ ਦਾ ਦਿੱਤਾ ਸੀ ਹੁਕਮ
ਇਸ ਦੌਰਾਨ ਬਸੰਤ ਪਾਰਕ, ਮਲਹਾਰ ਰੋਡ, ਘੁਮਾਰ ਮੰਡੀ ਦੇ ਗਰੁੱਪ ਸੀਲ ਕੀਤੇ ਗਏ ਹਨ। ਹਰ ਗਰੁੱਪ ’ਚ ਲਗਭਗ 18 ਤੋਂ 19 ਸ਼ਰਾਬ ਦੇ ਠੇਕੇ ਆਉਂਦੇ ਹਨ। ਜ਼ਿਕਰਯੋਗ ਹੈ ਕਿ ਇਕ ਦਿਨ ਸ਼ਰਾਬ ਦਾ ਗਰੁੱਪ ਬੰਦ ਰਹਿਣ ਨਾਲ ਲਗਭਗ 30 ਤੋਂ 40 ਲੱਖ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਉਥੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਗਰੁੱਪ ਐਕਸਾਈਜ਼ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਪਾਏ ਗਏ, ਜਿਸ ਕਾਰਨ ਸਖ਼ਤ ਐਕਸ਼ਨ ਲਿਆ ਗਿਆ ਅਤੇ ਅੱਗੇ ਵੀ ਕੋਈ ਠੇਕੇਦਾਰ ਨਿਯਮਾਂ ਨੂੰ ਤੋੜਦਾ ਪਾਇਆ ਗਿਆ ਤਾਂ ਇਸ ਤਰ੍ਹਾਂ ਦੀ ਕਾਰਵਾਈ ਲਈ ਤਿਆਰ ਰਹਿਣਾ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8