''ਵਿਸ਼ਵ ਕੈਂਸਰ ਦਿਵਸ'' ਮਨਾਉਣ ਲਈ ਘਰ-ਘਰ ਜਾ ਕੇ ਕੀਤੀ ਜਾਵੇਗੀ ਸਕ੍ਰੀਨਿੰਗ

02/04/2019 12:06:40 AM

ਚੰਡੀਗੜ੍ਹ (ਅਸ਼ਵਨੀ)- ਪੰਜਾਬ 'ਚ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਜਾਂਚ ਕਰਨ ਦੇ ਮੱਦੇਨਜ਼ਰ ਸੂਬਾ ਸਰਕਾਰ 4 ਫਰਵਰੀ ਨੂੰ ਮਨਾਏ ਜਾ ਰਹੇ 'ਵਿਸ਼ਵ ਕੈਂਸਰ ਦਿਵਸ' ਸਬੰਧੀ ਡੋਰ ਟੂ ਡੋਰ ਸਕ੍ਰੀਨਿੰਗ ਪ੍ਰੋਗਰਾਮ ਸ਼ੁਰੂ ਕਰਨ ਲਈ ਤਿਆਰ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਅੱਜ ਇੱਥੇ ਜਾਰੀ ੲਿਕ ਪ੍ਰੈੱਸ ਬਿਆਨ 'ਚ ਕਿਹਾ ਕਿ 4 ਫਰਵਰੀ ਨੂੰ ਵਿਸ਼ੇਸ਼ ਸਕ੍ਰੀਨਿੰਗ ਤੇ ਜਾਗਰੂਕਤਾ ਕੈਂਪ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ 'ਚ ਆਮ ਜਨਤਾ ਦੀ ਵੱਖ-ਵੱਖ ਕਿਸਮ ਦੇ ਕੈਂਸਰ (ਮੂੰਹ, ਛਾਤੀ ਤੇ ਸਰਵਿਕਸ ਕੈਂਸਰ) ਸਬੰਧੀ ਜਾਂਚ ਕੀਤੀ ਜਾਵੇਗੀ। 30 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦੀ ਜਾਣਕਾਰੀ ਆਨਲਾਈਨ ਇੰਟੀਗ੍ਰੇਟਡ ਹੈਲਥ ਐਪਲੀਕੇਸ਼ਨ (ਈ-ਹੈਲਥ ਕਾਰਡ) 'ਚ ਭਰੀ ਜਾਵੇਗੀ ਜਿਸ ਨਾਲ ਅਜਿਹੇ ਲੋਕਾਂ ਦੀ ਗਿਣਤੀ ਸਬੰਧੀ ਵੇਰਵੇ ਦਰਜ ਕਰਨ 'ਚ ਸਹਾਇਤਾ ਮਿਲੇਗੀ। ਇਹ ਮੂਲ ਤੌਰ 'ਤੇ ਇਕ ਈ-ਹੈਲਥ ਕਾਰਡ ਹੈ, ਜੋ ਕਿ ਨਾਨ-ਕਮਿਊਨੀਕੇਬਲ ਬੀਮਾਰੀਆਂ ਸਬੰਧੀ ਜੋਖਮਾਂ ਦੀ ਨਜ਼ਰਸਾਨੀ ਲਈ ਇਕ ਸਸਤਾ, ਸੁਚੱਜਾ ਤੇ ਭਰੋਸੇਯੋਗ ਯੰਤਰ ਹੈ।


Related News