64 ਕਰੋੜੀ ਵਜੀਫੇ ਘੋਟਾਲੇ ਦੇ ਅਸਲ ਦੋਸ਼ੀਆਂ ਨੂੰ ਅਕਾਲੀ ਦਲ ਸਜ਼ਾ ਦਿਲਵਾਕੇ ਰਹੇਗਾ: ਪਵਨ ਟੀਨੂੰ

10/28/2020 1:57:50 PM

ਪਟਿਆਲਾ (ਇੰਦਰਜੀਤ ਬਖ਼ਸ਼ੀ): ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਵਲੋਂ ਚੰਦੂਮਾਜਰਾ ਦੇ ਨਿਵਾਸ ਸਥਾਨ 'ਚ ਪ੍ਰੈਸ ਵਾਰਤਾ ਰੱਖੀ ਗਈ, ਜਿੱਥੇ ਉਨ੍ਹਾਂ ਵਲੋਂ ਕਿਹਾ ਗਿਆ ਕਿ 64 ਕਰੋੜ ਦਾ ਘਪਲਾ ਹੋਇਆ ਹੈ ਤੇ ਅਮਰਿੰਦਰ ਸਿੰਘ ਆਪਣੇ ਮੰਤਰੀ ਨੂੰ ਬਚਾਉਣ ਲੱਗਿਆ ਹੋਏ ਹਨ , ਜੋ ਅਸੀਂ ਹੋਣ ਨਹੀਂ ਦੇਣਾ, ਮੰਤਰੀ ਵਲੋਂ ਆਪਣੇ ਮੁੱਖ ਮੰਤਰੀ ਦੀ ਆਓ ਭਗਤ 'ਚ ਇੰਨੇ ਅੰਨ੍ਹੇ ਹੋ ਗਏ ਕਿ ਮੁੱਖ ਮੰਤਰੀ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰ ਦਿੱਤੀ। ਅਸੀਂ ਇਸ ਤੁਲਨਾ ਦਾ ਡਟਵਾਂ ਵਿਰੋਧ ਕਰਦੇ ਹਾਂ ਤੇ ਸਾਡੀ ਧਾਰਮਿਕ ਸ਼ਾਖਾ ਆਉਣ ਵਾਲੇ ਸਮੇਂ 'ਚ ਸਖ਼ਤ ਕਦਮ ਚੁੱਕ ਕੇ ਮੰਤਰੀ ਤੋਂ ਜਵਾਬ ਮੰਗੇਗੀ। ਮੰਤਰੀ ਦੇ ਇਸ ਬਿਆਨ ਦਾ ਜਨਤਾ ਵੀ ਡਟਵਾਂ ਵਿਰੋਧ ਕਰ ਰਹੀ ਹੈ, 2 ਤਰੀਕ ਨੂੰ ਧਰਨੇ ਦੇ ਰਹੀ ਸਰਕਾਰ ਨੂੰ ਮੰਤਰੀ ਦੇ ਖ਼ਿਲਾਫ਼ ਐਕਸ਼ਨ ਲੈਣ ਲਈ ਮਜਬੂਰ ਕਰਾਂਗੇ।

ਇਸ ਮੌਕੇ ਪਵਨ ਟੀਨੂੰ ਨੇ ਕਿਸਾਨਾਂ ਦੇ ਮਸਲੇ 'ਚ ਬੋਲਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਵਕਤ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ ਜੋ ਕਿ ਬੜੇ ਸ਼ਰਮ ਦੀ ਗੱਲ ਹੈ ਅਸੀਂ ਇਸ ਕਾਨੂੰਨ ਦੇ ਖ਼ਿਲਾਫ਼ ਹਾਂ ਤੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾਂਗੇ। ਅਮਰਿੰਦਰ ਸਿੰਘ ਨੇ ਕੇਂਦਰ ਦੇ ਇਸ਼ਾਰੇ ਤੇ ਕਿਸਾਨਾਂ ਨੂੰ ਰੇਲਵੇ ਲਾਈਨਾਂ ਤੋਂ ਉਠਾਇਆ ਗਿਆ ਹੈ। ਅਸੀਂ ਬੀ.ਜੇ.ਪੀ. ਨਾਲ ਭਾਈਵਾਲ ਖ਼ਤਮ ਕਰ ਦਿੱਤੀ ਹੈ ਤੇ ਹੁਣ ਸਾਡਾ ਬੀ.ਜੇ.ਪੀ. ਨਾਲ ਕੋਈ ਲੈਣਾ-ਦੇਣਾ ਨਹੀਂ ਹੈ।


Shyna

Content Editor

Related News