ਸਰਾਲਾ ਕਲਾਂ ਦੇ ਪ੍ਰਾਇਮਰੀ ਸਕੂਲ ਦੀ ਹਾਲਤ ਖਰਾਬ

11/15/2018 6:51:49 AM

ਘਨੌਰ, (ਅਲੀ)- ਘਨੌਰ ਦੇ ਨੇਡ਼ਲੇ ਪਿੰਡ ਸਰਾਲਾ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ    ਕਮਰਿਆਂ ਦੀ ਛੱਤਾਂ ਖਰਾਬ ਹੋਣ ਕਾਰਨ ਕਦੇ ਵੀ ਹਾਦਸਾ ਹੋ ਸਕਦਾ ਹੈ। ਇਸ ਸਕੂਲ ਵਿਚ ਲਗਭਗ 150 ਬੱਚੇ ਪਡ਼੍ਹਨ ਲਈ ਆਉਂਦੇ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਕੂਲ ਦੇ ਕਮਰਿਆਂ ਦੀ ਛੱਤ ’ਚੋਂ ਬਾਲੇ ਟੁੱਟਣੇ ਸ਼ੁਰੂ ਹੋ ਗਏ ਹਨ। ਸਕੂਲ ਦੀ ਹਾਲਤ ਦਿਨ-ਬ-ਦਿਨ ਖਸਤਾ ਹੁੰਦੀ ਜਾ ਰਹੀ ਹੈ। ਪਿੰਡ ਦੇ ਲੋਕਾਂ ਦਾ ਆਪਣੇ ਬੱਚਿਆਂ ਨੂੰ ਸਕੂਲ ਭੇਜ ਕੇ ਮਨਾਂ ਅੰਦਰ ਡਰ ਹੀ ਬਣਿਆ ਰਹਿੰਦਾ ਹੈ। 
 ਪ੍ਰਿੰਸੀਪਲ ਨੇ ਦੱਸਿਆ ਕਿ ਅਸੀਂ ਇਸ ਕਮਰੇ ਵਿਚ ਬੱਚਿਆਂ ਨੂੰ ਬੈਠਣ ਤੋਂ ਮਨ੍ਹਾ ਕੀਤਾ ਹੋਇਆ ਹੈ।  ਹੁਣ ਸਰਦੀ ਦਾ ਮੌਸਮ ਆ ਗਿਆ ਹੈ। ਬੱਚਿਆਂ ਨੂੰ ਕਿੱਥੇ ਬਿਠਾਵਾਂਗੇ? ਇਸ ਸਕੂਲ ਵਿਚ 150 ਬੱਚੇ ਪੜ੍ਹਨ ਆਉਂਦੇ ਹਨ। ਉਨ੍ਹਾਂ ਨੂੰ ਪਡ਼੍ਹਾਉਣ ਲਈ ਸਿਰਫ 2 ਹੀ ਅਧਿਆਪਕ ਹਨ। ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਪ੍ਰਿੰਸੀਪਲ ਬਲਕਾਰ ਸਿੰਘ ਨੇ ਇਕ ਅਧਿਆਪਕ ਨੂੰ ਆਪਣੇ ਵੱਲੋਂ ਰੱਖਿਆ ਹੋਇਆ ਹੈ ਤਾਂ ਜੋ ਬੱਚਿਆਂ ਦੀ ਪਡ਼੍ਹਾਈ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਟਾਫ ਦੀ ਕਮੀ ਅਤੇ ਸਕੂਲ ਦੀ ਤਰਸਯੋਗ ਹਾਲਤ ਬਾਰੇ ਕਈ ਵਾਰ ਲਿਖ ਕੇ ਦੇ ਚੁੱਕੇ ਹਾਂ ਪਰ ਕੋਈ ਜਵਾਬ ਨਹੀਂ ਆਇਆ। ਪਿੰਡ ਸਰਾਲਾ ਦੇ ਜਰਨੈਲ ਸਿੰਘ ਜੈਲੀ, ਡਾ. ਰਾਜੀਵ ਕੁਮਾਰ, ਰਾਮਈਸ਼ਰ, ਸੋਹਨ ਲਾਲ, ਗੁਰਜੰਟ ਸਿੰਘ ਤੇ ਗੁਰਵਿੰਦਰ ਸਿੰਘ ਆਦਿ ਨੇ ਸਰਕਾਰ ਤੇ ਵਿਭਾਗ ਤੋਂ ਮੰਗ ਕਰਦਿਅਾਂ ਕਿਹਾ ਕਿ ਸਰਕਾਰ ਨੂੰ ਇਸ ਸਕੂਲ ਵੱਲ ਧਿਆਨ ਦੇ ਕੇ ਸਕੂਲ ਦੀ ਖਸਤਾ ਹਾਲਤ ਅਤੇ ਸਟਾਫ ਦੀ ਕਮੀ ਨੂੰ ਜਲਦ ਤੋਂ ਜਲਦ ਪੂਰਾ  ਕੀਤਾ ਜਾਵੇ।
 ®ਇਸ ਮਸਲੇ ਤੇ ਸਿੱਖਿਆ ਵਿਭਾਗ ਦੀ ਡੀ. ਓ. ਕਮਲ ਕੁਮਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਹੁੰਦਿਆਂ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਈ। ਮੈਂ ਪੁਰਾਣੀਅਾਂ ਫਾਈਲਾਂ ਨੂੰ ਚੈੱਕ ਕਰ ਲੈਂਦੀ ਹਾਂ। ਜੋ ਵੀ ਕਮੀ ਸਕੂਲ ਵਿਚ ਹੈ, ਉਸ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ। 


Related News