ਸੰਗਰੂਰ ਪੁਲਸ ਨੇ ਚੋਰੀ ਦੇ 17 ਮੋਟਰਸਾਈਕਲਾਂ ਸਣੇ 4 ਕੀਤੇ ਕਾਬੂ

09/25/2021 5:48:43 PM

ਸੰਗਰੂਰ (ਹਨੀ ਕੋਹਲੀ, ਸਿੰਗਲਾ)-ਸੰਗਰੂਰ ਪੁਲਸ ਨੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ ਚਲਾਈ ਮੁਹਿੰਮ ਅਧੀਨ ਕਰਨਵੀਰ ਸਿੰਘ ਪੀ. ਪੀ. ਐੱਸ. ਕਪਤਾਨ ਪੁਲਸ (ਇਨਵੈਸਟੀਗੇਸ਼ਨ) ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਤਪਾਲ ਸ਼ਰਮਾ ਪੀ. ਪੀ. ਐੱਸ. ਉਪ ਕਪਤਾਨ ਪੁਲਸ (ਆਰ) ਸੰਗਰੂਰ ਦੀ ਯੋਗ ਅਗਵਾਈ ਹੇਠ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਥਾਣਾ ਸਿਟੀ ਸੰਗਰੂਰ ਨੇ ਸਮੇਤ ਪੁਲਸ ਪਾਰਟੀ ਲਲਿਤ ਕੁਮਾਰ ਉਰਫ ਲੱਕੀ ਪੁੱਤਰ ਸੁਖਵਿੰਦਰਪਾਲ ਸਿੰਘ ਵਾਸੀ ਗਰੇਵਾਲ ਚੌਕ ਨੇੜੇ ਜੈਨ ਸਮਾਰਕ ਮਾਲੇਰਕੋਟਲਾ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਮੋਟਰਸਾਈਕਲ ਬਰਾਮਦ ਕੀਤਾ, ਜਿਸ ਸਬੰਧੀ ਥਾਣਾ ਸਿਟੀ ਸੰਗਰੂਰ ਵਿਖੇ ਮੁਕੱਦਮਾ ਦਰਜ ਕੀਤਾ ਹੋਇਆ ਹੈ।

PunjabKesari

ਪੁੱਛਗਿੱਛ ’ਚ ਲਲਿਤ ਕੁਮਾਰ ਦੇ ਕਬਜ਼ੇ ’ਚੋਂ ਤਿੰਨ ਹੋਰ ਮੋਟਰਸਾਈਕਲ ਬਰਾਮਦ ਹੋਏ । ਉੁਕਤ ਮੁਕੱਦਮੇ ’ਚ ਦੋਸ਼ੀਆਂ ਤਾਹਿਰ ਪੁੱਤਰ ਸੁਲਤਾਨ ਅਹਿਮਦ ਅਤੇ ਕਾਸਿਮ ਪੁੱਤਰ ਮੁਹੰਮਦ ਅਰਸ਼ਦ ਵਾਸੀਆਨ ਜਮਾਲਪੁਰਾ ਪੱਕਾ ਦਰਵਾਜ਼ਾ ਮਾਲੇਰਕੋਟਲਾ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਉਨ੍ਹਾਂ ਦੇ ਕਬਜ਼ੇ ’ਚੋਂ ਲਲਿਤ ਕੁਮਾਰ ਉਰਫ ਲੱਕੀ ਵੱਲੋਂ ਸ਼ਹਿਰ ਸੰਗਰੂਰ ਜ਼ਿਲ੍ਹਾ ਮਾਲੇਰਕੋਟਲਾ ਅਤੇ ਜ਼ਿਲ੍ਹਾ ਲੁਧਿਆਣਾ ਤੋਂ ਚੋਰੀ ਕੀਤੇ ਕੁਲ 9 ਮੋਟਰਸਾਈਕਲ ਬਰਾਮਦ ਕੀਤੇ । ਇਸੇ ਤਰ੍ਹਾਂ ਥਾਣਾ ਸਦਰ ਸੰਗਰੂਰ ਦੇ ਤਫਤੀਸ਼ੀ ਅਫਸਰ ਹੌਲਦਾਰ ਰਜਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਮਨਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਈਲਵਾਲ ਨੂੰ ਗ੍ਰਿਫਤਾਰ ਕਰ ਕੇ 4 ਮੋਟਰਸਾਈਕਲ ਬਰਾਮਦ ਕੀਤੇ । ਇਸ ਤਰ੍ਹਾਂ ਉਕਤ ਵਿਅਕਤੀਆਂ ਪਾਸੋਂ 17 ਵ੍ਹੀਕਲ ਬਰਾਮਦ ਹੋਏ। ਲਲਿਤ ਕੁਮਾਰ ਉਰਫ਼ ਲੱਕੀ, ਤਾਹਿਰ, ਕਾਸਮ ਅਤੇ ਮਨਪ੍ਰੀਤ ਸਿੰਘ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਕਬਜ਼ੇ ’ਚੋਂ ਹੋਰ ਵੀ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਹੋਣ ਦੀ ਸੰਭਾਵਨਾ ਹੈ।


Manoj

Content Editor

Related News