ਪੀ.ਐੈੈੱਮ. ਮੋਦੀ ਦੀ ‘ਫਿਟਨੈੱਸ ਮੁਹਿੰਮ’ ’ਚ ਢੀਂਡਸਾ ਦਾ ਨਾਂ ਵੀ ਸ਼ਾਮਲ
Wednesday, Aug 28, 2019 - 03:49 PM (IST)

ਸੰਗਰੂਰ (ਬੇਦੀ) : ਸਾਬਕਾ ਵਿੱਤ ਮੰਤਰੀ ਅਤੇ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਸ. ਪਰਮਿੰਦਰ ਸਿੰਘ ਢੀਂਡਸਾ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਫਿੱਟ ਇੰਡੀਆ ਐਡਵਾਇਜ਼ਰੀ ਕਮੇਟੀ’ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਨਿਯੁਕਤੀ ਨਾਲ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ।
ਪਰਮਿੰਦਰ ਢੀਂਡਸਾ ਨੇ ਆਪਣੇ ਫੇਸਬੁੱਕ ਪੇਜ਼ ’ਤੇ ਪੋਸਟ ਪਾਉਂਦੇ ਹੋਏ ਲਿਖਿਆ ਹੈ, ‘ਫਿੱਟ ਇੰਡੀਆ ਐਡਵਾਇਜ਼ਰੀ ਕਮੇਟੀ’ ਲਈ ਮੈਨੂੰ ਨਾਮਜ਼ਦ ਕਰਨ ਲਈ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ ਹਾਂ। ਨਰਿੰਦਰ ਮੋਦੀ ਵੱਲੋਂ ਕੱਲ ਤੋਂ ਸ਼ੁਰੂ ਕੀਤੀ ਜਾ ਰਹੀ ਫਿਟਨੈੱਸ ਮੁਹਿੰਮ ਭਾਰਤ ਦੇ ਨਾਗਰਿਕਾਂ ਲਈ ਕਾਰਗਰ ਸਾਬਤ ਹੋਵੇਗੀ।