ਪੋਤੀ ਦੇ ਵਿਆਹ ਦੀ ਖੁਸ਼ੀ 'ਚ ਕਾਂਗਰਸ ਦੇ ਹਲਕਾ ਇੰਚਾਰਜ ਨੇ ਕੀਤੇ ਹਵਾਈ ਫਾਇਰ, ਵੀਡੀਓ ਵਾਇਰਲ

Saturday, Feb 08, 2020 - 02:18 PM (IST)

ਸੰਗਰੂਰ (ਰਾਜੇਸ਼ ਕੋਹਲੀ) : ਅੱਜ-ਕੱਲ ਵਿਆਹ ਸਮਾਗਮਾਂ ਵਿਚ ਆਮ ਹੀ ਹਵਾਈ ਫਾਇਰ ਕੀਤੇ ਜਾਂਦੇ ਹਨ ਪਰ ਕਈ ਵਾਰ ਖੁਸ਼ੀ ਵਿਚ ਕੀਤੇ ਗਏ ਹਵਾਈ ਫਾਇਰ ਘਾਤਕ ਵੀ ਸਾਬਤ ਹੋਏ ਹਨ। ਇਸੇ ਤਰ੍ਹਾਂ ਹੁਣ ਸੰਗਰੂਰ ਦੇ ਦਿੜ੍ਹਬਾ ਖੇਤਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਅਜੈਬ ਸਿੰਘ ਰਟੋਲ ਦੀ ਹਵਾਈ ਫਾਇਰ ਕਰਦੇ ਹੋਏ ਦੀ ਇਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਰਿਵਾਲਵਰ ਨਾਲ ਹਵਾ ਵਿਚ 2 ਫਾਇਰ ਕਰਦੇ ਸਾਫ-ਸਾਫ ਦਿਖਾਈ ਦੇ ਰਹੇ ਹਨ। ਹਾਲਾਂਕਿ ਇਹ ਵੀਡੀਓ 2 ਹਫਤੇ ਪੁਰਾਣੀ ਦੱਸੀ ਜਾ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ਬਾਰੇ ਜਦੋਂ ਰਟੌਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੋਤੀ ਦੇ ਵਿਆਹ ਦੀ ਖੁਸ਼ੀ ਵਿਚ ਉਨ੍ਹਾਂ ਨੇ 2 ਫਾਇਰ ਕੀਤੇ ਸਨ ਅਤੇ ਜਿਸ ਸਮੇਂ ਫਾਇਰ ਕੀਤੇ ਸਨ ਉਸ ਸਮੇਂ ਛੱਤ 'ਤੇ ਕੋਈ ਨਹੀਂ ਸੀ। ਉਨ੍ਹਾਂ ਦਾ ਹਵਾਈ ਫਾਇਰ ਕਰਨ ਦਾ ਮਕਸਦ ਕਿਸੇ ਨੂੰ ਡਰਾਉਣਾ ਨਹੀਂ ਸੀ ਪਰ ਜੇਕਰ ਕਿਸੇ ਨੂੰ ਠੀਕ ਨਹੀਂ ਲੱਗਾ ਤਾਂ ਮੈਂ ਮੁਆਫੀ ਚਾਹੁੰਦਾ ਹਾਂ।

PunjabKesari

ਉਥੇ ਹੀ ਇਸ ਪੂਰੇ ਮਾਮਲੇ 'ਤੇ ਸੰਗਰੂਰ ਦੇ ਐੱਸ.ਪੀ.ਡੀ. ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਵੀ ਵੀਡੀਓ ਦੇਖੀ ਹੈ ਅਤੇ ਇਸ ਲਈ ਦਿੜ੍ਹਬਾ ਦੇ ਡੀ.ਐੱਸ.ਪੀ. ਨੂੰ ਜਾਂਚ ਕਰਨ ਲਈ ਕਿਹਾ ਗਿਆ ਹੈ।


author

cherry

Content Editor

Related News