‘ਸਰਕਾਰ ਵੱਲੋਂ ਲੋਕਾਂ ’ਤੇ ਪਾਏ ਜਾ ਰਹੇ ਹਨ ਨਿੱਤ ਦਿਨ ਨਵੇਂ ਬੋਝ’

07/17/2020 5:04:15 PM

ਸੰਗਰੂਰ (ਸਿੰਗਲਾ) - ਦੇਸ਼ ਦੀਆਂ ਸਰਕਾਰਾਂ ਦੇਸ਼ ਦੀ ਜਨਤਾ ਉੱਤੇ ਲੰਮਾ ਸਮਾਂ ਰਾਜ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਟੈਕਸ ਲਾ ਕੇ ਜਨਤਾ ਨੂੰ ਹਮੇਸ਼ਾ ਬੋਝ ਹੇਠਾਂ ਸਾਰੀ ਜ਼ਿੰਦਗੀ ਲੰਘਾਉਣ ਲਈ ਮਜਬੂਰ ਕਰ ਦਿੰਦੀਆਂ ਹਨ। ਸਾਡੀਆਂ ਸਰਕਾਰਾਂ ਭਲੀ-ਭਾਂਤ ਜਾਣੂ ਹਨ ਕਿ ਜੇਕਰ ਸਾਡੇ ਵੋਟਰ ਹਰ ਪੱਖੋਂ ਸੁਖਾਲੇ ਹੋ ਗਏ ਫਿਰ ਇਨ੍ਹਾਂ ਨੇ ਸਾਡੇ ਅੱਗੇ ਸਿਰ ਝੁਕਾ ਕੇ ਨਹੀਂ, ਸਿਰ ਉਠਾ ਕੇ ਗੱਲ ਕਰਨੀ ਹੈ। ਇਸੇ ਕਰਕੇ ਸਾਡੇ ਉੱਤੇ ਨਿੱਤ ਨਵੇਂ-ਨਵੇਂ ਬੋਝ ਸਰਕਾਰਾਂ ਵੱਲੋਂ ਪਾਏ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੈਮੋਰੰਡਮ ਦੇਣ ਪਹੁੰਚੇ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਸੂਬਾ ਦਫ਼ਤਰ ਸਕੱਤਰ ਗੁਰਵਿੰਦਰ ਸਿੰਘ ਦਿਉਸੀ ਨੇ ਕੀਤਾ। 

ਭੋਜਨ ਇੰਡਸਟਰੀ ਨਾਲ ਜੁੜੀਆਂ ਇਹ ਖਾਸ ਗੱਲਾਂ ਤੁਹਾਡੇ ਲਈ ਜਾਨਣਾ ਹੈ ਜ਼ਰੂਰੀ, ਜਾਣੋ ਕਿਉਂ

ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਦੇ ਆਦੇਸ਼ਾਂ ’ਤੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸੱਗੂ ਦੀ ਅਗਵਾਈ ਹੇਠ ਜਥੇਬੰਦੀ ਦੇ ਆਗੂਆਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਹਰ ਜ਼ਿਲਾ ਡੀ.ਸੀ. ਰਾਹੀਂ ਮੈਮੋਰੰਡਮ ਭੇਜੇ ਜਾ ਰਹੇ ਹਨ। ਇਸ ਮੈਮੋਰੰਡਮ ਵਿਚ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਸਮੇਂ ਆਏ ਬਿਜਲੀ ਦੇ ਬਿੱਲ ਮਾਫ਼ ਕਰਵਾਉਣ, ਪ੍ਰਾਈਵੇਟ ਸਕੂਲਾਂ ਵੱਲੋਂ ਪਾਈਆਂ ਫੀਸਾਂ ਦਾ ਨਜਾਇਜ਼ ਬੋਝ ਮਾਫ਼ ਕਰਵਾਉਣ ਅਤੇ ਬੇਲੋੜਾ ਡੀਜ਼ਲ/ਪੈਟਰੋਲ ਦਾ ਵਧਾਈਆ ਰੇਟ ਘਟਾਉਣ ਲਈ ਕਿਹਾ ਹੈ।

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਸੂਬਾ ਪ੍ਰਚਾਰ ਸਕੱਤਰ ਪਰਵਿੰਦਰ ਸਿੰਘ ਰੁਪਾਲ ਨੇ ਦੱਸਿਆਂ ਕਿ ਰਾਮਗੜ੍ਹੀਆ ਅਕਾਲ ਜਥੇਬੰਦੀ ਦੀ ਟੀਮ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਹਰ ਵਰਗ ਲਈ ਅਵਾਜ਼ ਬੁਲੰਦ ਕਰਦੀ ਹੈ ਅਤੇ ਹਮੇਸ਼ਾ ਕਰਦੀ ਰਹੇਗੀ। ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਅੱਜ ਦੇ ਚੱਲ ਰਹੇ ਦੌਰ ਵਿਚ ਹਰ ਵਰਗ ਦੀ ਰਮਜ਼ ਸਰਕਾਰ ਨੂੰ ਸਮਝਣੀ ਚਾਹੀਦੀ ਹੈ। ਜ਼ਿਲ੍ਹਾ ਸੰਗਰੂਰ ਦੇ ਸਕੱਤਰ ਜਨਰਲ ਜਰਨੈਲ ਸਿੰਘ ਸੱਗੂ ਨੇ ਕਿਹਾ ਸਰਕਾਰ ਤਾਲਾਬੰਦੀ ਸਮੇਂ ਆਏ ਬਿਜਲੀ ਦੇ ਬਿੱਲ ਮਾਫ਼, ਪ੍ਰਾਈਵੇਟ ਸਕੂਲਾਂ ’ਤੇ ਨਕੇਲ ਅਤੇ ਦਿਨ-ਬ-ਦਿਨ ਵਧਾਏ ਜਾ ਰਹੇ ਡੀਜ਼ਲ ਪੈਟਰੋਲ ਦੇ ਰੇਟ ਘਟਾਏ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਦੇ ਬਾਰੇ ਸੋਚਣ ਲਈ ਸਰਕਾਰ ਨੂੰ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ।

ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...


rajwinder kaur

Content Editor

Related News