ਅਣਪਛਾਤਿਆਂ ਖਿਲਾਫ਼ ਬੱਚੇ ਨੂੰ ਲੁਕਾ ਕੇ ਰੱਖਣ ਦਾ ਮਾਮਲਾ ਦਰਜ
09/03/2019 2:32:43 PM
ਸੰਗਰੂਰ(ਬੇਦੀ) : ਥਾਣਾ ਸਿਟੀ ਸੰਗਰੂਰ 'ਚ ਅਣਪਛਾਤੇ ਵਿਅਕਤੀ/ਵਿਅਕਤੀਆਂ ਖਿਲਾਫ਼ ਬੱਚੇ ਨੂੰ ਲੁਕਾ ਕੇ ਰੱਖਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਮੁਹੰਮਦ ਕਲਾਮ ਪੁੱਤਰ ਮੁਹੰਮਦ ਮੋਫਿਲ ਵਾਸੀ ਹਰੀਪੁਰਾ ਬਸਤੀ ਸੰਗਰੂਰ ਨੇ ਮਾਮਲਾ ਦਰਜ ਕਰਾਇਆ ਹੈ ਕਿ ਉਸ ਦਾ 14 ਸਾਲ ਦਾ ਲੜਕਾ ਮੁਹੰਮਦ ਕੁਰਸ਼ੇਦ ਰੋਜ਼ਾਨਾਂ ਦੀ ਤਰ੍ਹਾਂ ਸਕੂਲ ਗਿਆ ਸੀ ਜੋ ਘਰ ਵਾਪਸ ਨਹੀਂ ਪਰਤਿਆ। ਉਨ੍ਹਾਂ ਵੱਲੋਂ ਉਸ ਦੀ ਬਹੁਤ ਭਾਲ ਕੀਤੀ ਗਈ ਪਰ ਕੁੱਝ ਪਤਾ ਨਹੀਂ ਲੱਗਿਆ। ਉਨ੍ਹਾਂ ਖਦਸ਼ਾ ਜਾਹਿਰ ਕੀਤਾ ਕਿ ਉਸ ਦੇ ਬੱਚੇ ਨੂੰ ਕਿਤੇ ਲੁਕਾ ਕੇ ਰੱਖਿਆ ਗਿਆ ਹੈ, ਜਿਸ 'ਤੇ ਪੁਲਿਸ ਵੱਲੋਂ 346 ਪੀ.ਪੀ.ਸੀ. ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ।