ਵਿਦੇਸ਼ ਭੇਜਣ ਦੇ ਨਾਂ ''ਤੇ ਮਾਰੀ 5 ਲੱਖ ਰੁਪਏ ਦੀ ਠੱਗੀ

08/21/2019 4:59:13 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਦੋ ਵਿਅਕਤੀਆਂ ਨਾਲ ਪੰਜ ਲੱਖ ਰੁਪਏ ਦੀ ਠੱਗੀ ਮਾਰਨ 'ਤੇ ਇਕ ਲੜਕੀ ਸਣੇ ਤਿੰਨ ਵਿਅਕਤੀਆਂ ਵਿਰੁੱਧ ਥਾਣਾ ਸੰਦੌੜ ਵਿਖੇ ਕੇਸ ਦਰਜ ਕੀਤਾ ਗਿਆ ਹੈ।

ਏ. ਐੱਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਮੁਦੱਈ ਗੁਰਤੇਜ ਸਿੰਘ ਵਾਸੀ ਹਥਨ ਅਤੇ ਨਿਰਮਲ ਸਿੰਘ ਵਾਸੀ ਸੰਗਾਲਾ ਨੇ ਐੱਸ. ਐੱਸ. ਪੀ. ਕੋਲ ਸ਼ਿਕਾਇਤ ਦਰਜ ਕਰਵਾਈ ਕਿ ਮੁਦੱਈ ਗੁਰਤੇਜ ਸਿੰਘ ਉਕਤ ਵਿਦੇਸ਼ ਜਾਣਾ ਚਾਹੁੰਦਾ ਸੀ, ਜੋ ਅਬਰੋਡ ਐਜੂਕੇਸ਼ਨ ਕੰਸਲਟੈਂਟਸ ਮੋਹਾਲੀ ਐੱਸ. ਏ. ਐੱਸ. ਨਗਰ ਵਿਖੇ ਦੋਸ਼ੀਆਂ ਪ੍ਰਿਯੰਕਾ ਸ਼ਰਮਾ ਵਾਸੀ ਪੰਚਕੁਲਾ, ਭਵੈ ਸ਼ਰਮਾ ਅਤੇ ਯਸ਼ਪਾਲ ਸ਼ਰਮਾ ਨੂੰ ਮਿਲਿਆ। ਉਕਤਾਨ ਦੋਸ਼ੀਆਂ ਨੇ ਮੁਦੱਈ ਨੂੰ ਜੋਰਜੀਆ ਭੇਜਣ ਦਾ ਭਰੋਸਾ ਦਿੱਤਾ ਅਤੇ ਕੁੱਲ 2 ਲੱਖ 50 ਹਜ਼ਾਰ ਰੁਪਏ ਦਾ ਖਰਚ ਦੱਸਿਆ। ਮੁਦੱਈ ਨੇ 12 ਹਜ਼ਾਰ ਰੁਪਏ ਉਕਤਾਨ ਦੋਸ਼ੀਆਨ ਨੂੰ ਮੌਕੇ 'ਤੇ ਹੀ ਦੇ ਦਿੱਤੇ ਅਤੇ ਬਾਕੀ ਰਕਮ ਉਨ੍ਹਾਂ ਦੇ ਅਕਾਊਂਟ 'ਚ ਪਾ ਦਿੱਤੀ।

ਇਸੇ ਤਰ੍ਹਾਂ ਦੂਜੇ ਮੁਦੱਈ ਨਿਰਮਲ ਸਿੰਘ ਨੇ ਉਕਤਾਨ ਦੋਸ਼ੀਆਂ ਵੱਲੋਂ ਦਿੱਤਾ ਇਸ਼ਤਿਹਾਰ ਅਖਬਾਰ 'ਚ ਦੇਖਿਆ ਅਤੇ ਉਕਤਾਨ ਨਾਲ ਜੋਰਜੀਆ ਭੇਜਣ ਲਈ 2 ਲੱਖ 50 ਹਜ਼ਾਰ ਰਪਏ 'ਚ ਗੱਲ ਤੈਅ ਹੋਈ। ਮੁਦੱਈ ਨਿਰਮਲ ਸਿੰਘ ਨੇ 2 ਲੱਖ 50 ਹਜ਼ਾਰ ਰੁਪਏ ਉਕਤਾਨ ਦੋਸ਼ੀਆਂ ਦੇ ਖਾਤੇ ਵਿਚ ਪਾ ਦਿੱਤੇ ਪਰ ਉਕਤਾਨ ਨੇ ਦੋਵੇਂ ਮੁਦੱਈਆਂ ਨੂੰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ ਕਾਰਨ ਉਕਤ ਦੋਸ਼ੀਆਂ ਨੇ ਦੋਵੇਂ ਮੁਦੱਈਆਂ ਨਾਲ ਕੁੱਲ 5 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਉਕਤਾਨ ਵਿਰੁੱਧ ਕੇਸ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


cherry

Content Editor

Related News