ਸਮਰਾਲਾ : ਹੜ ਵਰਗੇ ਹਾਲਾਤ, ਹਾਈਵੇ ਪਾਣੀ ''ਚ ਡੁੱਬਿਆ

Saturday, Aug 17, 2019 - 06:32 PM (IST)

ਸਮਰਾਲਾ : ਹੜ ਵਰਗੇ ਹਾਲਾਤ, ਹਾਈਵੇ ਪਾਣੀ ''ਚ ਡੁੱਬਿਆ

ਸਮਰਾਲਾ,(ਸੰਜੇ ਗਰਗ): ਪੰਜਾਬ 'ਚ ਭਾਰੀ ਮੀਂਹ ਦੀ ਭਵਿੱਖਵਾਣੀ ਮਰਗੋਂ ਅੱਜ ਇੱਥੇ ਬਾਅਦ ਦੁਪਹਿਰ ਸ਼ੁਰੂ ਹੋਈ ਭਾਰੀ ਬਾਰਿਸ਼ ਨਾਲ ਪੂਰਾ ਇਲਾਕਾ ਜਲ-ਥਲ ਹੋ ਗਿਆ। ਪਿਛਲੇ ਤਿੰਨ ਘੰਟੇ ਤੋਂ ਪੈ ਰਹੀ ਮੋਹਲੇਧਾਰ ਬਰਸਾਤ ਨੇ ਹੜ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਲੁਧਿਆਣਾ-ਚੰਡੀਗੜ ਨੈਸ਼ਨਲ ਹਾਈਵੇ ਸਮੇਤ ਸਾਰੀਆਂ ਪ੍ਰਮੁੱਖ ਸੜਕਾਂ ਪਾਣੀ ਵਿੱਚ ਡੁੱਬਣ ਨਾਲ ਆਵਾਜਾਈ ਵੀ ਪ੍ਰਭਾਵਿਤ ਹੋ ਗਈ ਹੈ। ਕਈ ਵਾਹਨ ਮੀਂਹ ਦੇ ਪਾਣੀ ਵਿੱਚ ਫ਼ਸ ਗਏ ਹਨ ਅਤੇ ਉਨ੍ਹਾਂ ਨੂੰ ਟੋਚਨ ਪਾ ਕੇ ਕੱਢਿਆ ਗਿਆ। ਤੇਜ਼ ਮੀਂਹ ਲਗਾਤਾਰ ਜਾਰੀ ਹੈ ਤੇ ਜੇਕਰ ਮੀਂਹ ਇਸੇ ਤਰਾਂ ਪੈਂਦਾ ਰਿਹਾ ਤਾਂ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਤੋਂ ਇਲਾਵਾ ਹਾਈਵੇ ਕਿਨਾਰੇ ਦੀਆਂ ਦੁਕਾਨਾਂ ਤੇ ਹੋਰ ਬਿਲਡਿੰਗਾਂ ਵਿੱਚ ਵੜਨ ਦਾ ਖਤਰਾ ਹੋ ਸਕਦਾ ਹੈ।


Related News