ਸਾਬਾਸ਼ ਜਵਾਨੋ, ਜਿੱਤ ਲਵਾਂਗੇ ਕੋਰੋਨਾ ਦੇ ਖਿਲਾਫ ਜੰਗ : ਐੱਸ.ਐੱਸ.ਪੀ ਭਾਰਗਵ

04/03/2020 12:11:36 AM

ਮਾਨਸਾ,ਬੁਢਲਾਡਾ(ਮਿੱਤਲ,ਮਨਜੀਤ)- ਜ਼ਿਲਾ ਮਾਨਸਾ ਦੇ ਐਸਐਸਪੀ ਡਾ ਨਰਿੰਦਰ ਭਾਗਰਵ ਨੇ ਵੀਰਵਾਰ ਨੂੰ ਕਰਫਿਊ ਦੌਰਾਨ ਡਿਊਟੀ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਦਾ ਉਤਸ਼ਾਹ ਵਧਾਉਣ ਦੀ ਨਿਵੇਕਲੀ ਪਹਿਲ ਕਰਦਿਆਂ ਉਨਾਂ ਦੀ ਡਿਊਟੀ ਵਾਲੀ ਥਾ ਤੇ ਜਾ ਕੇ ਫਲਾਂ ਦੀ ਕਿੱਟ ਭੇਂਟ ਕੀਤੀ। ਇਸ ਦੌਰਾਨ ਉਨਾਂ ਪੁਲਿਸ ਮੁਲਾਜ਼ਮਾਂ ਦਾ ਮੌਕੇ ਤੇ ਚੈਕਅੱਪ ਵੀ ਕਰਵਾਇਆ। ਉਨਾਂ ਨਾਲ ਇਸ ਦੌਰਾਨ ਜ਼ਿਲੇ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਵੀ ਮੌਜੂਦ ਸੀ।ਡਾ ਭਾਰਗਵ ਨੇ ਕਿਹਾ ਕਿ ਪੁਲਿਸ ਨੌਜਵਾਨਾਂ ਦੀ ਡਿਊਟੀ ਤਨਦੇਹੀ ਵਾਲੀ ਹੈ ਤੇ ਇਸ ਤਰਾਂ ਦੇ ਸਮਰਪਣ ਨਾਲ ਅਸੀਂ ਆਸਾਨੀ ਨਾਲ ਕੋਰੋਨਾ ਵਾਇਰਸ ਦੀ ਬੀਮਾਰੀ ਦੇ ਖਿਲਾਫ ਆਪਣੀ ਜੰਗ ਜਿੱਤ ਲਵਾਂਗੇ। ਵੀਰਵਾਰ ਨੂੰ ਐਸਐਸਪੀ ਡਾ ਨਰਿੰਦਰ ਭਾਰਗਵ ਨੇ ਮਾਨਸਾ ਦੇ ਚੌਂਕ ਚੌਂਕ ਤੇ ਗਲੀ ਗਲੀ ਥਾਵਾਂ ਤੇ ਖੜੇ ਪੁਲਿਸ ਮੁਲਾਜ਼ਮਾਂ ਨੁੰ ਖੁਦ ਉਥੇ ਜਾ ਕੇ ਫਲਾਂ ਦੀ ਕਿੱਟ ਦਿਤੀ। ਉਨਾਂ ਕਿਹਾ ਕਿ ਇਹ ਕੋਈ ਇਨਾਮ ਰਾਸ਼ੀ ਨਹੀਂ,ਬਲਕਿ ਇਸ ਹੌਂਸਲਾ ਵਧਾਊਤੇ ਇਕ ਸਿਪਾਹੀ ਨੂੰ ਜੰਗ ਦੇ ਮੈਦਾਨ ਵਿਚ ਭੇਜੀ ਜਾਂ ਦਿੱਤੀ ਗਈ ਹੱਲਾਸੇਰੀ ਹੈ,ਜਿਸ ਨਾਲ ਡਿਊਟੀ ਦੇਣ ਵਾਲੇ ਸਿਪਾਹੀ ਨੂੰ ਹੌਂਸਲਾ ਮਿਲਦਾ ਹੈ। ਉਨਾਂ ਕਿਹਾ ਕਿ ਅੱਜ ਕੋਰੋਨਾ ਵਾਇਰਸ ਨੂੰ ਲੈ ਕੇ ਬਾਜ਼ਾਰ ਵਿਚ ਜ਼ਿਆਦਾ ਨਕਾਰਤਮਿਕ ਪਹਿਲੂਵੀ ਮੌਜੁਦ ਹਨ,ਜਿਸ ਵਿਚ ਤਰਾਂ ਤਰਾਂ ਦੀ ਅਫਵਾਹਾਂ ਦਾ ਬਾਜ਼ਾਰ ਸਰਗਰਮ ਹੈ। ਉਨਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਲੋਕਾਂ ਦੀ ਸਿਹਤ ਲਈ ਲਗਾਤਾਰ ਡਿਊਟੀ ਦੇ ਕੇ  ਉਨਾਂ ਨੂੰ ਸਿਹਤ ਪ੍ਰਤੀ ਸਾਵਧਾਨ ਵੀ ਕਰਦਾ ਹੈ ਤੇ ਨਾਲ ਹੀ ਅਫਵਾਹਾਂ ਖਿਲਾਫ ਉਨਾਂ ਨੂੰ ਸੁਚੇਤ ਵੀ ਕਰਦਾ ਹੈ। ਡਾ ਭਾਗਰਵ ਨੇ ਕਿਹਾ ਕਿ ਹਾਲਾਂ ਕਿ ਮਾਨਯੋਗ ਅਦਾਤਲ ਦੇ ਹੁਕਮਾਂ ਮੁਤਾਬਿਕ ਭਲਾ ਹੀ ਸ਼ੋਸਲ ਮੀਡੀਆਂ ਦੇ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਹਨ,ਪਰ ਅਜਿਹੀ ਅਫਵਾਹਾਂ ਲੋਕਾਂ ਵਿਚ ਜਾ ਕੇ ਸਮਾਜ ਵਿਚ ਭਰਮਾਂ ਦੀਆਂ ਬੀਮਾਰੀਆਂ ਦਾ ਫੈਲਾਊ ਕਰਦੀਆਂ ਹਨ,ਜਿੰਨਾ ਨੂੰ ਠੱਲਣਾ ਜ਼ਰੂਰੀ ਹੈ। ਉਨਾਂ ਇਸ ਦੌਰਾਨ ਡਿਊਟੀ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਦਾ ਮੈਡੀਕਲ ਚੈਪਅੱਪ ਕਰਵਾਇਆ ਤੇ ਆਮ ਲੋਕਾਂ ਨੁੰ ਸਮੇਂ ਸਮੇਂ ਤੇ ਇਹ ਚੈਕਅੱਪ ਕਰਵਾਉਣ ਦੀ ਸਲਾਹ ਦਿੱਤੀ। ਉਨਾਂ ਕਿਹਾ ਕਿ ਇਹ ਖੁਸ਼ੀ ਵਾਲੀ ਗੱਲ ਹੈ ਕਿ ਕੋਰੋਨਾ ਵਾਇਰਸ ਨਾਮੀ ਬੀਮਾਰੀ ਦਾ ਜ਼ਿਲਾ ਮਾਨਸਾ ਵਿਚ ਕੋਈ ਵੀ ਪਾਜੇਟਿਵ ਮਾਨਸਾ ਸਾਹਮਣੇ ਨਹੀਂ ਆਇਆ ਤੇ ਆਉੂਣ ਵਾਲੇ ਦਿਨਾਂ ਵਿਚ ਵੀ ਅਜਿਹੇ ਹਾਲਾਤ ਬਰਕਰਾਰ ਰੱਖਣ ਲਈ ਸਭਨਾਂ ਦੇ ਯਤਨ ਜਾਰੀ ਹਨ। ਉਨਾਂ ਦੇ ਇਸ ਕਾਰਜ ਦੀ ਜ਼ਿਲਾ ਯੋਜਨਾ ਕਮੇਟੀ ਮਾਨਸਾ ਦੇ ਚੈਅਰਮੈਨ ਪ੍ਰੇਮ ਮਿੱਤਲ, ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ, ਕਰਿਆਨਾ ਯੂਨੀਅਨ ਮਾਨਸਾ ਦੇ ਪ੍ਰਧਾਨ ਸ਼ੁਰੇਸ਼ ਨੰਦਗੜੀਆਂ, ਪੰਚਾਇਤ ਯੂਨੀਅਨ ਮਾਨਸਾ ਦੇ ਪ੍ਰਧਾਨ ਜਗਦੀਪ ਸਿੰਘ ਬੁਰਜ ਢਿੱਲਵਾਂ, ਝੁਨੀਰ ਦੇ ਸਰਪੰਚ ਅਮਨ ਗੁਰਵੀਰ ਸਿੰਘ, ਕਾਂਗਰਸੀ ਆਗੂ ਸੁੱਖੀ ਭੰਮੇ, ਸਰਪੰਚ ਰਾਜੂ ਅੱਕਾਂਵਾਲੀ ਆਦਿ ਨੇ ਕਿਹਾ ਕਿ ਜ਼ਿਲਾ ਮਾਨਸਾ ਪੁਲਿਸ ਪ੍ਰਸ਼ਾਸ਼ਨ ਵੱਲੋਂ  ਇਹ ਕਾਰਜ ਕਰਕੇ ਲੋਕਾਂ ਵਿਚ ਇਸ ਵੱਡੀ ਜਿੰੇਮੇਵਾਰੀ ਵਾਲੀ ਭੂਮਿਕਾ ਨਿਭਾਈ ਜਾ ਰਹੀ ਹੈ, ਜਿਸ ਦਾ ਲੋਕਾਂ ਦੀ ਸਿਹਤ ਤੇ ਤੰਦਰੁਸਤੀ ਲਈ ਵੱਡਾ ਖਿਆਲ ਤੇ ਹਮਦਰਦੀ ਝਲਕਦੀ ਹੈ। ਉਨਾਂ ਕਿਹਾ ਕਿ ਇਸ ਵਿਚ ਉਹ ਹਰ ਤਰਾਂ ਦਾ ਸਾਥ ਦੇਣ ਲਈ ਤਿਆਰ ਹਨ[


Bharat Thapa

Content Editor

Related News