ਆਰ.ਟੀ.ਆਈ. ਰਾਹੀਂ ਹੋਇਆ ਖੁਲਾਸਾ, ਕੋਵਿਡ-19 ’ਚ ਰੇਲਵੇ ਨੂੰ ਸਾਰੇ ਸਾਧਨਾਂ ਤੋਂ 23552 ਕਰੋੜ ਰੁਪਏ ਦਾ ਪਿਆ ਘਾਟਾ

07/20/2021 2:52:25 PM

ਤਪਾ ਮੰਡੀ (ਸ਼ਾਮ,ਗਰਗ): ਸਾਰੇ ਦੇਸ਼ ’ਚ 22 ਮਾਰਚ 2020 ਨੂੰ ਕੋਰੋਨਾ ਦੀ ਬਿਮਾਰੀ ਨਾਲ ਲਾਕਡਾਊਨ ਲਗਾ ਦਿੱਤਾ ਸੀ,ਜਿਸ ਕਾਰਨ ਸਾਰੇ ਦੇਸ਼ ਅੰਦਰ ਰੇਲ, ਸੜਕੀ ਆਵਾਜਾਈ ਬੰਦ ਹੋ ਗਈਆਂ ਸਨ ਦੇ ਨਾਲ-ਨਾਲ ਪੂਰੇ ਕਾਰੋਬਾਰ ਵੀ ਬੰਦ ਹੋ ਗਏ ਸੀ।ਇਸ ਸਮੇਂ ਦੌਰਾਨ ਭਾਰਤ ਅੰਦਰ ਅਤੇ ਪੂਰੇ ਕਾਰੋਬਾਰ ਬੰਦ ਹੋ ਗਏ। ਇਸ ਸਮੇਂ ਦੌਰਾਨ ਰੇਲਵੇ ਨੂੰ ਜੋ ਘਾਟਾ ਹੋਇਆ, ਉਸ ਦੀ ਜਾਣਕਾਰੀ ਲੈਣ ਲਈ ਰੇਲਵੇ ਵਿਭਾਗ ਦੇ ਮੰਤਰੀ ਨੂੰ ਆਰ.ਟੀ.ਆਈ ਕਾਰਕੁੰਨ ਸੱਤ ਪਾਲ ਗੋਇਲ ਨੇ ਪੱਤਰ ਭੇਜ ਕੇ ਜਾਣਕਾਰੀ ਮੰਗੀ। ਜਿਸ ਵਿੱਚ ਉਨ੍ਹਾਂ ਖੁਲਾਸਾ ਕੀਤਾ ਕਿ ਸਾਲ 2020-21 ਵਿੱਚ 1-04-2020 ਤੋਂ 31-03- 2021 ਤੱਕ ਰੇਲਵੇ ਨੂੰ ਸਵਾਰੀ ਗੱਡੀਆਂ ਤੇ 15248.47 ਕਰੋੜ ਰੁਪਏ ਦੀ ਆਮਦਨ ਹੋਈ ਅਤੇ ਮਾਲ ਗੱਡੀਆਂ ਤੋਂ 1,17,231.82 ਕਰੋੜ ਰੁਪਏ ਦੀ ਆਮਦਨ ਹੋਈ ਸੀ ।

ਉਨ੍ਹਾਂ ਦੱਸਿਆ ਕਿ ਰੇਲਵੇ ਨੂੰ ਸਾਲ 2020-21 ’ਚ ਸਾਰੇ ਸਾਧਨਾਂ ਤੋਂ 1,40,783.54 ਕਰੋੜ ਦੀ ਆਮਦਨ ਹੋਈ ਜੋ ਸਾਲ 2019-20 ਦੇ ਮੁਕਾਬਲੇ ਕਾਫੀ ਘੱਟ ਹੈ। ਜੋ ਵੀ ਪਰ ਇਹ ਸੱਚ ਹੈ ਕਿ ਕੋਵਿਡ-19 ਦੇ ਕਾਰਨ ਭਾਰਤ ਦੀ ਅਰਥ ਵਿਵਸਥਾ ਨੂੰ ਵੱਡਾ ਘਾਟਾ ਹੋਇਆ ਹੈ। ਜਿਥੇ ਪ੍ਰਾਈਵੇਟ ਖ਼ੇਤਰ ਵਿੱਚ ਵਪਾਰੀ ਵੱਡੇ ਘਾਟੇ ’ਚ ਗਏ ਉਥੇ ਸਰਕਾਰੀ ਪੱਧਰ ’ਤੇ ਵੱਡਾ ਘਾਟਾ ਪਿਆ ਹੈ।


Shyna

Content Editor

Related News