ਕਰਮੂਵਾਲਾ ''ਚ ਦੋ ਸਕੇ ਭਰਾਵਾਂ ਦੇ ਘਰ ਚੋਰਾਂ ਨੇ ਬੋਲਿਆ ਧਾਵਾ, ਕੀਤੀ ਲੱਖਾਂ ਦੀ ਚੋਰੀ

10/18/2018 12:41:34 PM

ਤਲਵੰਡੀ ਭਾਈ (ਗੁਲਾਟੀ) - ਪਿੰਡ ਕਰਮੂਵਾਲਾ ਵਿਖੇ 2 ਸਕੇ ਭਰਾਵਾਂ ਦੇ ਘਰ ਚੋਰਾਂ ਵਲੋਂ ਧਾਵਾ ਬੋਲ ਕੇ 5 ਲੱਖ ਰੁਪਏ ਤੋਂ ਵੱਧ ਕੀਮਤ ਦੇ ਸਾਮਾਨ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਰਮਨਪ੍ਰੀਤ ਸਿੰਘ ਪੁੱਤਰ ਜਗਰੂਪ ਸਿੰਘ ਨੇ ਦੱਸਿਆ ਕਿ 17 ਅਕਤੂਬਰ ਦੀ ਰਾਤ ਨੂੰ ਚੋਰ ਉਨ੍ਹਾਂ ਦੇ ਘਰ ਦਾਖ਼ਲ ਹੋ ਗਏ ਅਤੇ ਇਕ ਲੱਖ 15 ਹਜ਼ਾਰ ਰੁਪਏ ਦੀ ਨਕਦੀ, 7 ਤੋਲੇ ਸੋਨਾ, ਇਕ ਲੈਪਟਾਪ, ਉਸ ਦੀ ਪਤਨੀ ਦਿਲਜੀਤ ਕੌਰ, ਜੋ ਕੁਝ ਦਿਨ ਪਹਿਲਾਂ ਕੈਨੇਡਾ ਤੋਂ ਵਾਪਸ ਪਰਤੀ ਸੀ, ਦੇ ਪਾਸਪੋਰਟ ਤੋਂ ਇਲਾਵਾ ਸਟੱਡੀ ਪਰਮਿਟ, ਵਾਪਸੀ ਕੈਨੇਡਾ ਟਿਕਟ, ਬੈਂਕ ਦੀ ਕਾਪੀ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। 

ਚੋਰੀ ਦੀ ਇਸ ਘਟਨਾ ਦਾ ਉਨ੍ਹਾਂ ਨੂੰ ਸਵੇਰੇ 4 ਵਜੇ ਪਤਾ ਲੱਗਾ। ਦੂਜੀ ਚੋਰੀ ਵੀ ਉਸੇ ਰਾਤ ਉਸ ਦੇ ਤਾਏ ਗੁਰਬਚਨ ਸਿੰਘ ਦੇ ਘਰ ਚੋਰਾਂ ਵੱਲੋਂ ਕੀਤੀ ਗਈ, ਜਿੱਥੋਂ ਚੋਰਾਂ ਨੇ 21 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਪੁਲਸ ਦੇ ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਥਾਣਾ ਘੱਲ ਖੁਰਦ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।  


Related News