70 ਰੁਪਏ ਦਾ ਤੇਲ ਪਵਾ ਕੇ ਪੈਟਰੋਲ ਪੰਪ ਤੋਂ 40 ਹਜ਼ਾਰ ਲੁੱਟ ਕੇ ਲੈ ਗਏ ਲੁਟੇਰੇ, ਘਟਨਾ CCTV ''ਚ ਕੈਦ

05/29/2023 6:10:44 PM

ਸਿੱਧਵਾਂ ਬੇਟ (ਚਾਹਲ) : ਪਿੰਡ ਸ਼ੇਰਪੁਰ ਕਲਾਂ ਵਿਖੇ ਇਕ ਪੈਟਰੋਲ ਪੰਪ ਤੋਂ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਲੁਟੇਰੇ ਹਥਿਆਰਾਂ ਦੀ ਨੋਕ ’ਤੇ 40 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਮੀਦਾਰਾ ਕਿਸਾਨ ਸੇਵਾ ਕੇਂਦਰ (ਪੰਪ) ਸ਼ੇਰਪੁਰ ਕਲਾਂ ਵਿਖੇ ਬੀਤੀ ਦੇਰ ਸ਼ਾਮ 3 ਨੌਜਵਾਨ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਤੇਲ ਪਵਾਉਣ ਆਏ ਪਰ ਪੰਪ 'ਤੇ ਗਾਹਕ ਜ਼ਿਆਦਾ ਹੋਣ ਕਰਕੇ ਮੋਟਰਸਾਈਕਲ ਵਿਚ 70 ਰੁਪਏ ਦਾ ਤੇਲ ਪਵਾ ਕੇ ਚਲੇ ਗਏ ਅਤੇ 20 ਮਿੰਟ ਬਾਅਦ ਜਦੋਂ ਪੰਪ 'ਤੇ ਸਿਰਫ 2 ਕਰਿੰਦੇ ਹੀ ਰਹਿ ਗਏ ਤਾਂ ਉਨ੍ਹਾਂ ਨੇ ਆ ਕੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੰਪ 'ਤੇ ਕੰਮ ਕਰਦੇ ਕੇਸ਼ਵ ਨੇ ਦੱਸਿਆ ਕਿ ਲੁਟੇਰੇ, ਜਿਨ੍ਹਾਂ 'ਚੋਂ ਇਕ ਕੋਲ ਪਿਸਟਲ ਵਰਗਾ ਹਥਿਆਰ ਤੇ ਇਕ ਕੋਲ ਦਾਹ ਸੀ ਨੇ ਸਾਡੇ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਅਸੀਂ ਘਬਰਾ ਗਏ ਤੇ ਫਿਰ ਉਹ ਮੋਹਿਤ ਤੋਂ ਬੈਗ ਅਤੇ ਦਫ਼ਤਰ 'ਚ ਪਏ ਕਰੀਬ 40 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ- ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦੇ ਬਾਈਕਾਟ ਦੇ ਮੁੱਦੇ ’ਤੇ ਕਾਂਗਰਸ-‘ਆਪ’ ਦੀ ਰਹੀ ਇੱਕ ਸੁਰ

ਕੇਸ਼ਵ ਨੇ ਦੱਸਿਆ ਕਿ ਤਿੰਨਾਂ ਲੁਟੇਰਿਆਂ ਦੇ ਮੂੰਹ ਬੰਨ੍ਹੇ ਹੋਏ ਸਨ ਤੇ ਉਹ ਜਗਰਾਓਂ ਸਾਈਡ ਤੋਂ ਆਏ ਸਨ ਤੇ ਉਧਰੋਂ ਹੀ ਵਾਪਸ ਚਲੇ ਗਏ। ਲੁੱਟ-ਖੋਹ ਦੀ ਸਾਰੀ ਘਟਨਾ ਪੈਟਰੋਲ ਪੰਪ ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ। ਇਸ ਸਬੰਧੀ ਪੁਲਸ ਚੌਕੀ ਗਾਲਿਬ ਕਲਾਂ ਦੇ ਇੰਚਾਰਜ ਹਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਫੁਟੇਜ ਨੂੰ ਖੰਘਾਲਿਆ ਜਾ ਰਿਹਾ ਹੈ ਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ- ਆਪਣੇ ਸਟੈਂਡ ’ਤੇ ਕਾਇਮ ਰਹੇ ਮੁੱਖ ਮੰਤਰੀ, ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦਾ ਕੀਤਾ ਬਾਈਕਾਟ 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News