ਲੁੱਟ-ਖੋਹ ਦੀ ਨੀਅਤ ਨਾਲ ਪੰਪ ਮੁਲਾਜਮ ਦੀ ਕਾਰ ''ਤੇ ਕੀਤਾ ਹਮਲਾ

01/16/2019 3:09:35 PM

ਤਪਾ ਮੰਡੀ (ਸ਼ਾਮ) - ਬੀਤੀ ਰਾਤ ਮੋਟਰਸਾਈਕਲ ਸਵਾਰ 3 ਨੌਜਵਾਨਾਂ ਵਲੋਂ ਤਪਾ-ਪੱਖੋ ਕਲਾਂ ਮੁੱਖ ਮਾਰਗ 'ਤੇ ਲੁੱਟ-ਖੋਹ ਦੀ ਨੀਅਤ ਕਰਨ ਕਾਰ ਦੇ ਸ਼ੀਸ਼ੀਆਂ ਦੀ ਭੰਨ੍ਹਤੋੜ ਕਰਕੇ ਪੰਪ ਦੇ ਮੁਲਾਜਮ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਪੀੜਤ ਪੰਪ ਮੁਲਾਜਮ ਲਖਵਿੰਦਰ ਸਿੰਘ 'ਦੇ ਬਿਆਨਾਂ 'ਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਪੰਪ ਮੁਲਾਜਮ ਲੱਖਵਿੰਦਰ ਸਿੰਘ ਪੁੱਤਰ ਜੁਗਰਾਜ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਤਾਜੋ-ਪੱਖੋ ਕਲਾਂ ਰੋਡ 'ਤੇ ਸਥਿਤ ਪੰਪ 'ਤੇ ਕੰਮ ਕਰਦਾ ਹੈ। ਬੀਤੀ ਰਾਤ ਪੰਪ ਬੰਦ ਕਰਨ ਤੋਂ ਬਾਅਦ ਜਦ ਮੈਂ ਅਤੇ ਮੇਰਾ ਸਾਥੀ ਪ੍ਰਿਤਪਾਲ ਸਿੰਘ ਘਰ ਆ ਰਹੇ ਸਨ ਤਾਂ ਇਕ ਨੌਜਵਾਨ ਸੜਕ ਦੇ ਵਿਚਕਾਰ ਪੈ ਗਿਆ। ਜਦ ਅਸੀਂ ਕਾਰ ਰੋਕੀ ਤਾਂ ਉਸ ਦੇ ਬਾਕੀ ਦੇ 2 ਸਾਥੀ ਡਾਗਾਂ ਲੈ ਕੇ ਆ ਗਏ, ਜਿਨ੍ਹਾਂ ਨੇ ਸਾਡੇ ਤੋਂ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਕੀਤੀ। ਕੁਝ ਨਾ ਮਿਲਣ 'ਤੇ ਉਨ੍ਹਾਂ ਨੇ ਮੈਨੂੰ ਡਾਗਾਂ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਕਾਰ ਦੇ ਸ਼ੀਸ਼ੀਆਂ ਦੀ ਭੰਨ੍ਹਤੋੜ ਕਰਨ ਤੋਂ ਬਾਅਦ ਫਰਾਰ ਹੋ ਗਏ। ਘਟਨਾ ਸਥਾਨ 'ਤੇ ਪਹੁੰਚੇ ਇੰਸਪੈਕਟਰ ਗਮਦੂਰ ਸਿੰਘ ਐੱਸ.ਐੱਚ.ਓ. ਰੂੜੇਕੇ ਕਲਾਂ ਨੇ ਕਿਹਾ ਕਿ ਸੜਕ 'ਤੇ ਲੱਗੇ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ, ਜਿਸ ਦੇ ਆਧਾਰ 'ਤੇ ਲੁਟੇਰਿਆਂ ਦੀ ਭਾਲ ਕੀਤੀ ਜਾਵੇਗੀ।


rajwinder kaur

Content Editor

Related News