ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੈਂਬਰ ਕਾਬੂ
Saturday, Dec 08, 2018 - 01:28 AM (IST)

ਮੂਨਕ, (ਜ.ਬ.)- ਥਾਣਾ ਮੂਨਕ ਪੁਲਸ ਵੱਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਬਲਜਿੰਦਰ ਸਿੰਘ ਪੰਨੂ ਨੇ ਕਿਹਾ ਕਿ ਸਥਾਨਕ ਸ਼ਹਿਰ ਨਿਵਾਸੀ ਮਯੰਕ ਗੋਇਲ ਨੇ ਥਾਣਾ ਮੂਨਕ ਵਿਖੇ ਸ਼ਿਕਾਇਤ ਕੀਤੀ ਸੀ ਕਿ 30 ਨਵੰਬਰ ਦੀ ਰਾਤ ਕਰੀਬ 8:10 ਵਜੇ ਅਰੁਣ ਕੁਮਾਰ ਵਾਸੀ ਮੂਨਕ ਉਸ ਦੇ ਘਰ ਆਇਆ ਅਤੇ ਕਹਿਣ ਲੱਗਾ ਕਿ ਨਾਮ ਚਰਚਾ ਘਰ ਸਿਰਸਾ ਵਾਲੇ ਵਿਖੇ ਕੁਝ ਖਾਂਦੇ ਆ। ਅਸੀਂ ਮੋਟਰਸਾਈਕਲ ’ਤੇ ਬੈਠ ਕੇ ਚਲੇ ਗਏ ਉਥੇ ਜਾ ਕੇ ਦੇਖਿਆ ਕਿ ਕੰਟੀਨ ਬੰਦ ਹੈ। ਅਰੁਣ ਕੁਮਾਰ ਉਸ ਦੇ ਨਾਲ ਘੱਗਰ ਟੋਹਾਣਾ ਰੋਡ ਵੱਲ ਲੈ ਗਿਆ ਜਿੱਥੇ ਪਹਿਲਾਂ ਹੀ ਇਕ ਨੌਜਵਾਨ ਮੋਟਰਸਾਈਕਲ ਸਮੇਤ ਖਡ਼੍ਹਾ ਸੀ, ਥੋਡ਼੍ਹਾ ਅੱਗੇ ਜਾਣ ’ਤੇ 2 ਹੋਰ ਅਣਜਾਣ ਵਿਅਕਤੀ ਖਡ਼੍ਹੇ ਸਨ। ਫਿਰ ਉਨ੍ਹਾਂ ਨੌਜਵਾਨਾਂ ਨੇ ਮੈਨੂੰ ਧਮਕਾ ਕੇ ਮੇਰਾ ਮੋਬਾਇਲ ਅਤੇ ਪਰਸ ’ਚ ਮੌਜੂਦ ਨਕਦੀ 8 ਹਜ਼ਾਰ ਰੁਪਏ ਖੋਹ ਲਏ ਅਤੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਤੇਰਾ ਅਤੇ ਤੇਰੇ ਪਰਿਵਾਰ ਦਾ ਬੁਰਾ ਹਾਲ ਹੋਵੇਗਾ। ਬਾਅਦ ’ਚ ਪਤਾ ਲੱਗਿਆ ਕਿ ਇਹ ਸਾਰੀ ਘਟਨਾ ਨੂੰ ਅੰਜਾਮ ਦੇਣ ਵਾਲੇ ਖੁਦ ਅਰੁਣ ਕੁਮਾਰ, ਗੁਰਪ੍ਰੀਤ ਸਿੰਘ, ਮੋਹਨ ਅਤੇ ਸੁਭਾਸ਼ ਸਿੰਘ ਨਿਵਾਸੀ ਮੂਨਕ ਦੇ ਨਾਲ ਮਿਲ ਕੇ ਕੀਤਾ। ਮਯੰਕ ਗੋਇਲ ਦੀ ਸ਼ਿਕਾਇਤ ’ਤੇ ਉਕਤ ਦੋਸ਼ੀਆਨ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ।