ਸ਼ਰਾਬ ਲੈਣ ਆਏ ਗ੍ਰਾਹਕ ਦੇ ਭੇਸ ''ਚ ਲੁਟੇਰੇ, ਹਥਿਆਰ ਦੀ ਨੋਕ ''ਤੇ ਨਕਦੀ ਦੇ ਨਾਲ ਸ਼ਰਾਬ ਦੀਆਂ ਪੇਟੀਆਂ ਲੁੱਟੀਆਂ

Wednesday, Feb 07, 2024 - 03:32 AM (IST)

ਸ਼ਰਾਬ ਲੈਣ ਆਏ ਗ੍ਰਾਹਕ ਦੇ ਭੇਸ ''ਚ ਲੁਟੇਰੇ, ਹਥਿਆਰ ਦੀ ਨੋਕ ''ਤੇ ਨਕਦੀ ਦੇ ਨਾਲ ਸ਼ਰਾਬ ਦੀਆਂ ਪੇਟੀਆਂ ਲੁੱਟੀਆਂ

ਸਾਹਨੇਵਾਲ/ਕੁਹਾੜਾ (ਜਗਰੂਪ) : ਚੌਕੀ ਕੰਗਣਵਾਲ ਦੇ ਇਲਾਕੇ ’ਚੋਂ ਸ਼ਰਾਬ ਦੇ ਠੇਕੇ ਤੋਂ 5 ਵਿਅਕਤੀਆਂ ਵੱਲੋਂ ਮੂੰਹ ਬੰਨ੍ਹ ਕੇ ਇਕ ਕਰਿੰਦੇ ਦੇ ਦਾਤਰ ਮਾਰ ਕੇ ਲੁੱਟ-ਖੋਹ ਕਰਨ ਦੇ ਨਾਲ ਸ਼ਰਾਬ ਦੀਆਂ ਪੇਟੀਆਂ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।

ਚੌਕੀ ਕੰਗਣਵਾਲ ਦੇ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ 5 ਫਰਵਰੀ ਦੀ ਅੱਧੀ ਰਾਤ ਨੂੰ ਲਗਭਗ 12 ਵਜੇ ਜੀ.ਟੀ. ਰੋਡ ’ਤੇ ਪੈਂਦੇ ਢੰਡਾਰੀ ਹੋਟਲ ਜੇ-7 ਨੇੜਲੇ ਠੇਕੇ ’ਤੇ ਉਕਤ ਘਟਨਾ ਵਾਪਰੀ। ਜਾਂਚ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਪੁਲਸ ਨੂੰ ਦਿੱਤੀ ਜਾਣਕਾਰੀ 'ਚ ਵਿਕਾਸ ਕੁਮਾਰ ਪੁੱਤਰ ਲਾਲੂ ਯਾਦਵ ਵਾਸੀ ਪਿੰਡ ਸੁਨੇਤ ਸ਼ਾਮ ਨਗਰ ਨੇ ਦੱਸਿਆ ਕਿ ਉਹ 5 ਫਰਵਰੀ ਨੂੰ ਜਦੋਂ ਉਹ ਠੇਕੇ ’ਤੇ ਮੌਜੂਦ ਸੀ ਤਾਂ 5 ਵਿਅਕਤੀ 3 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ।

ਇਹ ਵੀ ਪੜ੍ਹੋ- ਟਾਂਡਾ 'ਚ ਵਾਪਰਿਆ ਭਿਆਨਕ ਹਾਦਸਾ, ਗੰਨਿਆਂ ਦੀ ਟਰਾਲੀ ਹੇਠਾਂ ਆਉਣ ਨਾਲ ਨੌਜਵਾਨ ਦੀ ਹੋਈ ਦਰਦਨਾਕ ਮੌਤ

ਉਨ੍ਹਾਂ ਨੇ ਪਹਿਲਾਂ ਤਾਂ ਉਸ ਤੋਂ ਇੰਪੀਰੀਅਲ ਬਲੂ ਸ਼ਰਾਬ ਦੀ ਬੋਤਲ ਮੰਗੀ, ਜਦੋਂ ਬੋਤਲ ਲੈ ਕੇ ਜਾਣ ਲੱਗੇ ਤਾਂ ਓਨੀ ਦੇਰ ’ਚ ਪੰਜੇ ਲੋਕ ਠੇਕੇ ਅੰਦਰ ਆ ਗਏ ਅਤੇ ਮੇਰੇ ਦਾਤਰਨੁਮਾ ਚੀਜ਼ ਮਾਰੀ। ਲੁਟੇਰੇ 4000 ਹਜ਼ਾਰ ਰੁਪਏ ਕੈਸ਼ ਜੇਬ ’ਚੋਂ, ਇਕ ਮੋਬਾਈਲ ਅਤੇ ਠੇਕੇ ਦੇ ਕਾਊਂਟਰ ਗੱਲੇ ’ਚੋਂ ਕੁਝ ਕੈਸ਼ ਤਾਂ ਲੈ ਕੇ ਗਏ, ਸਗੋਂ ਜਾਂਦੇ ਸਮੇਂ 1000 ਪਾਈਪਰ ਸ਼ਰਾਬ ਦੀਆਂ ਦੋ ਪੇਟੀਆਂ ਵੀ ਲੈ ਗਏ। ਇਸ ਸਬੰਧੀ ਸਬ ਇੰਸ. ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਝਗੜੇ ਦੇ ਮਾਮਲੇ 'ਚ ਸਮਝੌਤਾ ਕਰਵਾਉਣ ਦੇ ਨਾਂ 'ਤੇ ਰਿਸ਼ਵਤ ਲੈਂਦਾ SI ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ

ਕਿਤੇ ਇਹ ਲੁਟੇਰੇ ਕਾਰ ਖੋਹ ਕੇ ਲੁੱਟਣ ਵਾਲੇ ਤਾਂ ਨਹੀਂ?
ਜ਼ਿਕਰਯੋਗ ਹੈ ਕਿ ਬੀਤੀ 29 ਜਨਵਰੀ ਦੀ ਰਾਤ ਨੂੰ ਇਕ ਵਿਅਕਤੀ ਤੋਂ ਸਵਿਫਟ ਕਾਰ ਖੋਹ ਕੇ ਲੁੱਟ ਕੇ ਮਾਲਕ ਨੂੰ ਸਮਰਾਲੇ ਸੁੱਟਣ ਵਾਲੇ ਮਾਮਲੇ ’ਚ ਥਾਣਾ ਸਾਹਨੇਵਾਲ ਦੀ ਪੁਲਸ ਨੇ ਬੇਸ਼ੱਕ ਕਾਰ ਬਰਾਮਦ ਕਰ ਲਈ ਹੈ। ਪੂਰੇ ਇਕ ਹਫਤੇ ਬਾਅਦ ਉਹੀ ਸਮੇਂ ’ਤੇ, ਓਨੇ ਲੋਕਾਂ ਵਲੋਂ, ਓਨੇ ਹੀ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਵਾਰਦਾਤ ਨੂੰ ਅੰਜਾਮ ਦੇਣ ਦਾ ਤਰੀਕਾ ਤਾਂ ਇਹੀ ਦਰਸਾਉਂਦਾ ਹੈ ਕੇ ਇਹ ਲੁਟੇਰੇ ਉਹੀ ਹਨ, ਜੋ ਬੇਖੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪੁਲਸ ਵੱਲੋਂ ਕੀਤੀ ਜਾ ਰਹੀ ਜਾਂਚ ਵੀ ਇਹੀ ਆਇਆ ਹੈ ਕਿ ਇਨ੍ਹਾਂ ’ਚੋਂ ਇਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਦੋਵੇਂ ਵਾਰਦਾਤਾਂ ’ਚ ਵਰਤਿਆ ਗਿਆ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News