20 ਸਾਲਾਂ ਤੋਂ ਲਟਕਦੀ ਆ ਰਹੀ ਸੜਕ ਦੇ ਕੰਮ ਦੀ ਵਿਧਾਇਕ ਲੋਹਗੜ੍ਹ ਨੇ ਕਰਵਾਈ ਸ਼ੁਰੂਆਤ

05/15/2020 8:32:28 PM

ਧਰਮਕੋਟ (ਸਤੀਸ਼): ਸਥਾਨਕ ਸ਼ਹਿਰ ਦੇ ਪੁਰਾਣਾ ਬਾਈਪਾਸ ਰੋਡ ਜਿਸ ਦੀ ਹਾਲਤ ਬਹੁਤ ਹੀ ਜ਼ਿਆਦਾ ਖਸਤਾ ਹੋ ਚੁੱਕੀ ਸੀ ਅਤੇ ਇਸ ਸੜਕ 'ਤੇ ਵੱਡੇ-ਵੱਡੇ ਡੂੰਘੇ ਖੱਡੇ ਬਣ ਚੁੱਕੇ ਸਨ। ਬਾਰਿਸ਼ ਦੇ ਦਿਨਾਂ 'ਚ ਪਾਣੀ ਇਨ੍ਹਾਂ ਖੱਡਿਆਂ 'ਚ ਜਮ੍ਹਾ ਹੋ ਕੇ ਛੱਪੜ ਦਾ ਰੂਪ ਇਹ ਸੜਕ ਧਾਰ ਚੁੱਕੀ ਸੀ ਅਤੇ ਇਸ ਸੜਕ ਦੀ ਇਹ ਖਸਤਾ ਹਾਲਤ ਪਿਛਲੇ ਕਾਫੀ ਲੰਬੇ ਸਾਲਾਂ ਤੋਂ ਸੀ, ਜਿਸ ਤੇ ਅੱਜ ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਵਲੋਂ ਇਸ ਸੜਕ ਦੇ ਨਵ-ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਤੇ ਵਿਧਾਇਕ ਲੋਹਗੜ ਨੇ ਦੱਸਿਆ ਕਿ ਇਸ ਸੜਕ ਨੂੰ ਹੋਰ ਵੀ ਚੌੜਾ ਕੀਤਾ ਜਾਵੇਗਾ ਅਤੇ ਇਸ ਸੜਕ ਤੇ ਇਕ ਕਰੋੜ ਦੇ ਕਰੀਬ ਰਾਸ਼ੀ ਖਰਚ ਆਵੇਗੀ। ਆਉਂਦੇ ਛੇ ਮਹੀਨੇ ਦੇ 'ਚ ਇਸ ਸੜਕ ਦਾ ਕੰਮ ਮੁਕੰਮਲ ਹੋਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੀ, ਜਿਸ ਨੂੰ ਅੱਜ ਪੂਰਾ ਕੀਤਾ ਗਿਆ ਹੈ।

ਇਸ ਸੜਕ ਦੇ ਬਣਨ ਨਾਲ ਇਸ ਖੇਤਰ ਵਿਚਲੀਆਂ ਦਲਿਤ ਬਸਤੀ ਦੇ ਲੋਕਾਂ ਨੂੰ ਆਉਣ ਜਾਣ ਦੀ ਬਿਹਤਰ ਸਹੂਲਤ ਮੁਹੱਈਆ ਹੋਵੇਗੀ। ਉਥੇ ਹੀ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਬੰਟੀ ਨੇ ਇਸ ਸੜਕ ਦਾ ਨਿਰਮਾਣ ਕਰਵਾਉਣ ਤੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਸੜਕ ਦੀ ਖਸਤਾ ਹਾਲਤ ਪਿਛਲੇ 20 ਸਾਲਾਂ ਤੋਂ ਬਣੀ ਹੋਈ ਸੀ ਅਤੇ ਇਸ ਸੜਕ ਉੱਪਰ ਦੀ ਲੰਘਣਾ ਬਹੁਤ ਹੀ ਮੁਸ਼ਕਿਲ ਸੀ। ਇਸ ਖੇਤਰ ਦੇ ਲੋਕਾਂ ਵਲੋਂ ਕਈ ਵਾਰ ਇਸ ਸਬੰਧੀ ਸਰਕਾਰ ਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਜਦੋਂ ਇਸ ਸਬੰਧੀ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੇ ਧਿਆਨ 'ਚ ਲਿਆਂਦਾ ਗਿਆ ਅਤੇ ਉਨ੍ਹਾਂ ਤੁਰੰਤ ਇਸ ਸਬੰਧੀ ਮਹਿਕਮੇ ਦੇ ਮੰਤਰੀ ਨਾਲ ਗੱਲਬਾਤ ਕਰਕੇ ਇਸ ਸੜਕ ਦੇ ਨਿਰਮਾਣ ਕਾਰਜ ਦਾ ਕੰਮ ਨੇਪਰੇ ਚਾੜ੍ਹਿਆ। ਇਸ ਸੜਕ 'ਤੇ ਲੱਗਦੇ ਘਰਾਂ ਦੇ ਵਸਨੀਕਾਂ ਵੱਲੋਂ ਵੀ ਇਸ ਸੜਕ ਦੇ ਸ਼ੁਰੂ ਹੋਣ ਤੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦਾ ਧੰਨਵਾਦ ਕੀਤਾ ਗਿਆ,  ਉੱਥੇ ਹੀ ਇਸ ਸੜਕ ਦੇ ਬਣਨ ਨਾਲ ਕਿਸਾਨ ਵੀਰਾਂ ਨੂੰ ਵੀ ਵੱਡੀ ਸਹੂਲਤ ਮਿਲੇਗੀ ਕਿਉਂਕਿ ਇਹ ਸੜਕ ਦਾਣਾ ਮੰਡੀ ਦੇ ਪਿਛਲੇ ਪਾਸੇ ਦੀ ਲੰਘਦੀ ਹੈ। ਇਸ ਮੌਕੇ ਹਰਿੰਦਰ ਸਿੰਘ ਢਿਲੋਂ ਐਕਸੀਅਨ ਪੀ.ਡਬਲਿਊ.ਡੀ. ,ਹਰਿੰਦਰ ਸਿੰਘ ਢਿੱਲੋਂ ਐੱਸ.ਡੀ.ਓ., ਬਲਵੀਰ ਸਿੰਘ ਜੇਈ ,ਅਵਤਾਰ ਸਿੰਘ ਪੀ.ਏ. , ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕਾਸਲ ਧਰਮਕੋਟ ਬਲਰਾਜ ਸਿੰਘ ਕਲਸੀ ਮੀਤ ਪ੍ਰਧਾਨ ਨਗਰ ਕੌਂਸਲ ਮਨਜੀਤ ਸਿੰਘ ਸਭਰਾ ਸਚਿਨ ਟੰਡਨ ਗੁਰਪਿੰਦਰ ਸਿੰਘ ਚਾਹਲ ਸੁਖਬੀਰ ਸਿੰਘ ਕੌਂਸਲਰ ਧਰਮਕੋਟ ਤੋਂ ਇਲਾਵਾ ਹੋਰ ਹਾਜ਼ਰ ਸਨ।


Shyna

Content Editor

Related News