ਜਨਮਦਿਨ ਮਨਾ ਰਹੇ ਦੋਸਤਾਂ ਨਾਲ ਵਾਪਰਿਆ ਭਾਣਾ, ਭਿਆਨਕ ਸੜਕ ਹਾਦਸੇ 'ਚ ਗਈ ਨੌਜਵਾਨ ਦੀ ਜਾਨ

Tuesday, Dec 22, 2020 - 05:36 PM (IST)

ਜਨਮਦਿਨ ਮਨਾ ਰਹੇ ਦੋਸਤਾਂ ਨਾਲ ਵਾਪਰਿਆ ਭਾਣਾ, ਭਿਆਨਕ ਸੜਕ ਹਾਦਸੇ 'ਚ ਗਈ ਨੌਜਵਾਨ ਦੀ ਜਾਨ

ਸਾਦਿਕ (ਪਰਮਜੀਤ ਸੋਨੀ): ਬੀਤੀ ਰਾਤ ਸੜਕ ਹਾਦਸੇ ’ਚ ਕਾਰ ਸਵਾਰ ਦੋ ਨੌਜਵਾਨਾਂ ’ਚੋਂ ਇਕ ਨੌਜਵਾਨ ਦੀ ਮੌਤ ਅਤੇ ਇਕ ਨੌਜਵਾਨ ਦੇ ਜ਼ਖ਼ਮੀ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਤਿੰਦਰ ਸਿੰਘ (23) ਸਾਦਿਕ ਰਹਿੰਦੇ ਆਪਣੇ ਦੋਸਤ ਦਾ ਜਨਮ ਦਿਨ ਆਪਣੇ ਘਰ ਪਿੰਡ ਝੋਕ ਸਰਕਾਰੀ ਵਿਖੇ ਡੀ.ਜੇ ਲਗਾ ਕੇ ਜਸ਼ਨ ਮਨਾ ਰਿਹਾ ਸੀ।ਪਰ ਪ੍ਰਮਾਤਮਾ ਨੂੰ ਕੁਝ ਹੋਣ ਹੀ ਮਨਜੂਰ ਸੀ।

ਇਹ ਵੀ ਪੜ੍ਹੋ:  ਦੁਖ਼ਦ ਖ਼ਬਰ: ਕੈਨੇਡਾ ਪੜ੍ਹਨ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, ਸਿਹਰਾ ਸਜਾ ਦਿੱਤੀ ਅੰਤਿਮ ਵਿਦਾਈ

ਚੱਲਦੇ ਡੀ.ਜੇ. ਦੀ ਕੇਬਲ ਖਰਾਬ ਹੋਣ ਕਰਕੇ, ਡੀ.ਜੇ ਸਿਸਟਮ ਦੀ ਨਵੀਂ ਕੇਬਲ ਲੈਣ ਲਈ ਸਾਦਿਕ ਚਲੇ ਗਏ ਤੇ ਵਾਪਸ ਆਉਂਦਿਆਂ ਪਿੰਡ ਝੋਕਸਰਕਾਰੀ ਦੇ ਮੋੜ ਤੇ ਬਣੇ ਕਮਰੇ ਨਾਲ ਕਾਰ ਟਕਰਾ ਗਈ ਤੇ ਮੌਕੇ ਤੇ ਹੀ ਜਤਿੰਦਰ ਸਿੰਘ (25) ਪੁੱਤਰ ਜਗਤਾਰ ਸਿੰਘ ਵਾਸੀ ਝੋਕ ਸਰਕਾਰੀ ਦੀ ਮੌਤ ਹੋ ਗਈ ਤੇ ਉਸ ਦੇ ਨਾਲ ਬੈਠੇ ਤੇਜਿੰਦਰ ਸਿੰਘ ਦੇ ਕਾਫੀ ਸੱਟਾਂ ਲੱਗੀਆ। ਜਿਸ ਨੂੰ ਲੁਧਿਆਣਾ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਹਾਦਸੇ ਨੂੰ ਦਿਲ ਕੰਬਾਉਣ ਵਾਲੀ ਘਟਨਾ ਨੇ ਸਾਰੇ ਪਿੰਡ ਨੂੰ ਹਲੂਨ ਕੇ ਰੱਖ ਦਿੱਤਾ ਹੈ। ਸਾਦਿਕ ਇਲਾਕੇ ਸੋਗ ਦੀ ਲਹਿਰ ਦੋੜ ਗਈ। ਥਾਣਾ ਸਾਦਿਕ ਦੇ ਏ.ਐੱਸ.ਆਈ. ਵੀਰਮ ਸਿੰਘ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ।

ਇਹ ਵੀ ਪੜ੍ਹੋ:  ਇਨ੍ਹਾਂ ਪਰਿਵਾਰਾਂ ਨੂੰ ਕਦੇ ਨਾ ਭੁੱਲਣ ਵਾਲਾ ਦੁੱਖ ਦੇ ਗਿਆ 2020, ਵਿਦੇਸ਼ੀ ਧਰਤੀ ਨੇ ਉਜਾੜੇ ਕਈ ਪਰਿਵਾਰ


author

Shyna

Content Editor

Related News