ਮੁਕੰਦਪੁਰ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਅੱਪਰਾ ਦੀ ਜਨਾਨੀ ਦੀ ਮੌਕੇ 'ਤੇ ਮੌਤ

Sunday, Apr 18, 2021 - 02:37 PM (IST)

ਮੁਕੰਦਪੁਰ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਅੱਪਰਾ ਦੀ ਜਨਾਨੀ ਦੀ ਮੌਕੇ 'ਤੇ ਮੌਤ

ਅੱਪਰਾ (ਦੀਪਾ): ਅੱਜ ਇਲਾਕੇ ਭਰ 'ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਅੱਪਰਾ ਦੇ ਨਜ਼ਦੀਕੀ ਕਸਬਾ ਮੁਕੰਦਪੁਰ ਵਿਖੇ ਬੰਗਾ ਨੂੰ  ਜਾ ਰਹੇ ਪਤੀ-ਪਤਨੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ।

ਇਹ ਵੀ ਪੜ੍ਹੋ:  ਚਿੱਟੇ ਤੋਂ ਲੈ ਕੇ ਅਫ਼ੀਮ ਤੱਕ ਕਰਦਾ ਸੀ ਸਾਰੇ ਨਸ਼ੇ, ਇੰਝ ਖ਼ਹਿੜਾ ਛੁਡਾ ਬਣਾਈ ਜ਼ਬਰਦਸਤ ਬਾਡੀ (ਵੀਡੀਓ)

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਸੁਭਾਸ਼ ਮੁਕੰਦਪੁਰ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ 9 ਵਜੇ ਅੱਪਰਾ ਸਾਈਡ ਤੋਂ ਮਦਨ ਲਾਲ ਆਪਣੀ ਪਤਨੀ ਕੁਲਵੰਤ ਕੌਰ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਬੰਗਾ ਸਾਈਡ ਨੂੰ ਜਾ ਰਿਹਾ ਸੀ, ਕਿ ਪਿੰਡ ਤਲਵੰਡੀ ਫੱਤੂ ਦੇ ਨਜ਼ਦੀਕ ਪਿੱਛੇ ਤੋਂ ਆ ਰਹੇ ਟਰੱਕ ਦੇ ਨਾਲ ਅਚਾਨਕ ਟੱਕਰ ਹੋ ਗਈ, ਜਿਸ ਕਾਰਣ ਕੁਲਵੰਤ ਕੌਰ (52) ਦੀ ਮੌਕੇ 'ਤੇ ਹੀ ਮੌਤ ਹੋ ਗਈ।ਘਟਨਾ ਦੀ ਸੂਚਨਾ ਮਿਲਦਿਆਂ ਹੀ ਮੁਕੰਦਪੁਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਫ਼ਰੀਦਕੋਟ ਤੋਂ ਵੱਡੀ ਖ਼ਬਰ: ਸੌਂ ਰਹੇ ਵਿਅਕਤੀ ਦਾ ਸਿਰ ਵੱਢ ਕੇ ਨਾਲ ਲੈ ਗਏ ਕਾਤਲ


author

Shyna

Content Editor

Related News