ਤੇਜ਼ ਰਫਤਾਰ ਗੱਡੀ ਦੀ ਲਪੇਟ ’ਚ ਆਉਣ ਨਾਲ ਸਕੂਟਰੀ ਸਵਾਰ ਰਿਟਾ. ਅਧਿਆਪਕ ਦੀ ਮੌਤ

08/22/2019 12:59:28 AM

ਮੋਗਾ, (ਆਜ਼ਾਦ)- ਅੱਜ ਦੇਰ ਸ਼ਾਮ ਮੋਗਾ-ਬਰਨਾਲਾ ਰੋਡ ’ਤੇ ਪਿੰਡ ਧੂਡ਼ਕੋਟ ਕੋਲ ਇਕ ਤੇਜ਼ ਰਫਤਾਰ ਗੱਡੀ ਦੀ ਲਪੇਟ ’ਚ ਆਉਣ ਨਾਲ ਸਕੂਟਰੀ ਸਵਾਰ ਰਿਟਾ. ਅਧਿਆਪਕ ਅਮਰਜੀਤ ਸਿੰਘ (75) ਵਾਸੀ ਪਿੰਡ ਡਾਲਾ ਦੀ ਮੌਤ ਹੋ ਗਈ ਹੈ। ਹਾਦਸੇ ਦਾ ਪਤਾ ਲੱਗਣ ’ਤੇ ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਪੁਲਸ ਪਾਰਟੀ ਸਣੇ ਮੌਕੇ ’ਤੇ ਪਹੁੰਚੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਅਤੇ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ।

ਜਾਣਕਾਰੀ ਅਨੁਸਾਰ ਰਿਟਾ. ਅਧਿਆਪਕ ਅਮਰਜੀਤ ਸਿੰਘ ਸਕੂਟਰੀ ’ਤੇ ਪਿੰਡ ਧੂਡ਼ਕੋਟ ਦੇ ਪ੍ਰਾਈਵੇਟ ਸਕੂਲ ’ਚ ਪਡ਼੍ਹਦੇ ਪੋਤੇ-ਪੋਤੀ ਨੂੰ ਲੈਣ ਜਾ ਰਿਹਾ ਸੀ, ਜਦੋਂ ਉਹ ਇਕ ਮੈਰਿਜ ਪੈਲੇਸ ਕੋਲ ਪੁੱਜਾ ਤਾਂ ਮੋਗਾ ਵੱਲੋਂ ਆ ਰਹੀ ਇੰਡੈਵਰ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਇੰਡੈਵਰ ਗੱਡੀ ਦਾ ਲੋਕਾਂ ਵੱਲੋਂ ਪਿੱਛਾ ਕਰ ਕੇ ਉਸ ਨੂੰ ਪਿੰਡ ਬੁੱਟਰ ਕੋਲ ਕਾਬੂ ਕਰ ਲਿਆ ਗਿਆ ਹੈ।


Bharat Thapa

Content Editor

Related News