ਰਿਵਾਲਵਰ ਦੀ ਨੋਕ ’ਤੇ ਵਿਅਕਤੀ ਨੂੰ ਨਗਨ ਕਰ ਕੇ ਬਣਾਈ ਵੀਡੀਓ

Sunday, Jan 17, 2021 - 10:23 AM (IST)

ਰਿਵਾਲਵਰ ਦੀ ਨੋਕ ’ਤੇ ਵਿਅਕਤੀ ਨੂੰ ਨਗਨ ਕਰ ਕੇ ਬਣਾਈ ਵੀਡੀਓ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਰਿਵਾਲਵਰ ਦੀ ਨੋਕ ’ਤੇ ਇਕ ਵਿਅਕਤੀ ਨੂੰ ਨਗਨ ਕਰ ਕੇ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼ ’ਚ ਪੁਲਸ ਨੇ 3 ਔਰਤਾਂ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ ਹੈ।ਪ੍ਰੈੱਸ ਕਾਨਫਰੰਸ ਕਰਦਿਆਂ ਡੀ. ਐੱਸ. ਪੀ. ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਪੁਲਸ ਕੋਲ ਸਰਬਜੀਤ ਸਿੰਘ ਵਾਸੀ ਭੱਠਲਾਂ ਨੇ ਇਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ ਮੇਰੇ ਕੋਲ ਇਕ ਫੋਨ ਆਇਆ ਅਤੇ ਮੈਨੂੰ ਕਿਹਾ ਕਿ ਅਸੀਂ ਗਰੀਬ ਹਾਂ। ਸਾਡੀ ਮਦਦ ਕਰੋ। ਜਿਸ ਕਰ ਕੇ ਮੈਂ ਬਰਨਾਲਾ ਵਿਖੇ ਨੂਰ ਸਿੰਘ ਚੌਕ ਕੋਲ ਇਕ ਕੋਠੀ ’ਚ ਚਲਾ ਗਿਆ। ਇਹ ਕੋਠੀ ਸਰਬਜੀਤ ਕੌਰ ਦੀ ਸੀ। ਜਦੋਂ ਮੈਂ ਕੋਠੀ ਅੰਦਰ ਦਾਖਲ ਹੋਇਆ ਤਾਂ ਕਿਸੇ ਵਿਅਕਤੀ ਨੇ ਕੁੰਡਾ ਲਾ ਦਿੱਤਾ ਤਾਂ ਸਮਸ਼ੇਰ ਸਿੰਘ ਵਾਸੀ ਧਨੌਲਾ ਜਿਸਦੇ ਹੱਥ ’ਚ ਰਿਵਾਲਵਰ ਸੀ, ਉਸਨੇ ਰਿਵਾਲਵਰ ਦੀ ਨੋਕ ’ਤੇ ਮੇਰੇ ਕੱਪੜੇ ਲਹਾ ਲਏ ਅਤੇ ਨਗਨ ਕਰ ਕੇ ਮੇਰੀ ਵੀਡੀਓ ਬਣਾ ਲਈ ਅਤੇ ਮੇਰਾ ਪਰਸ ਵੀ ਕੱਢ ਲਿਆ। ਜਿਸ ’ਚ 6350 ਰੁਪਏ ਸਨ ਅਤੇ 9 ਤੋਲੇ ਦਾ ਚਾਂਦੀ ਦਾ ਕੜਾ ਵੀ ਇਨ੍ਹਾਂ ਨੇ ਮੇਰੇ ਕੋਲੋਂ ਉਤਰਵਾ ਲਿਆ ਅਤੇ ਦੋ ਲੱਖ ਰੁਪਏ ਦੀ ਮੰਗ ਕਰਨ ਲੱਗੇ ਅਤੇ ਕਿਹਾ ਕਿ ਜੇਕਰ ਤੂੰ ਦੋ ਲੱਖ ਰੁਪਏ ਨਾ ਦਿੱਤੇ ਤਾਂ ਅਮਨਦੀਪ ਕੌਰ ਨੂੰ ਦੋ ਬੱਚਿਆਂ ਸਮੇਤ ਤੇਰੇ ਘਰ ਛੱਡਾਂਗੇ।

ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਸ਼ਮਸ਼ੇਰ ਸਿੰਘ ਉਰਫ ਸ਼ੇਰੂ ਵਾਸੀ ਭੱਠਲਾਂ ਅਤੇ ਜਗਜੀਤ ਸਿੰਘ ਉਰਫ ਜੱਗੀ ਨੂੰ ਗ੍ਰਿਫਤਾਰ ਕਰ ਅਦਾਲਤ ’ਚ ਪੇਸ਼ ਕੀਤਾ ਗਿਆ। ਜਿਥੇ ਤਿੰਨ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਹੋਇਆ। ਉਨ੍ਹਾਂ ਤੋਂ ਪੁੱਛ-ਗਿੱਛ ਦੇ ਆਧਾਰ ’ਤੇ ਇਸ ਕੇਸ ’ਚ ਸਰਬਜੀਤ ਕੌਰ, ਰਾਜ ਕੌਰ ਉਰਫ ਰਾਣੀ, ਮਨਪ੍ਰੀਤ ਕੌਰ ਉਰਫ ਅਮਨਪ੍ਰੀਤ ਕੌਰ ਅਤੇ ਹਰਜੀਤ ਸਿੰਘ ਉਰਫ ਪ੍ਰਿੰਸ ਵਾਸੀਆਨ ਬਰਨਾਲਾ ਨੂੰ ਮੁਕੱਦਮੇ ’ਚ ਨਾਮਜ਼ਦ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕੋਲੋਂ ਪੰਜ ਮੋਬਾਇਲ ਵੀ ਬਰਾਮਦ ਕੀਤੇ ਗਏ। ਇਸ ਮੌਕੇ ਥਾਣਾ ਸਿਟੀ ਦੇ ਇੰਚਾਰਜ ਲਖਵਿੰਦਰ ਸਿੰਘ ਵੀ ਹਾਜ਼ਰ ਸਨ।


author

Shyna

Content Editor

Related News