ਫਿਰੋਜ਼ਪੁਰ 'ਚ ਚੋਰ ਗਿਰੋਹ ਸਰਗਰਮ ਹਸਪਤਾਲ ਰੈਸਟੋਰੇਂਟ ਅਤੇ ਬੈਂਕ ਦੇ ਬਾਹਰ ਖੜ੍ਹੇ 3 ਮੋਟਰਸਾਈਕਲ ਚੋਰੀ

Friday, Nov 27, 2020 - 11:03 AM (IST)

ਫਿਰੋਜ਼ਪੁਰ 'ਚ ਚੋਰ ਗਿਰੋਹ ਸਰਗਰਮ ਹਸਪਤਾਲ ਰੈਸਟੋਰੇਂਟ ਅਤੇ ਬੈਂਕ ਦੇ ਬਾਹਰ ਖੜ੍ਹੇ 3 ਮੋਟਰਸਾਈਕਲ ਚੋਰੀ

ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਸ਼ਹਿਰ ਅਤੇ ਛਾਊਣੀ 'ਚ ਪਿਛਲੇ ਕੁੱਝ ਸਮੇਂ ਤੋਂ ਚੋਰ ਗਿਰੋਹ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਅਤ ਕਰੀਬ ਹਰ ਰੋਜ਼ ਇਹ ਚੋਰ ਵੱਖ-ਵੱਖ ਏਰੀਏ 'ਚੋਂ ਮੋਟਰਸਾਈਕਲ ਚੋਰੀ ਕਰ ਰਹੇ ਹਨ। ਫਿਰੋਜ਼ਪੁਰ ਸ਼ਹਿਰ ਦੇ ਮਾਲ ਰੋਡ 'ਤੇ ਭਗਵਾਨ ਅਗ੍ਰਸੈਨ ਚੌਕ ਦੇ ਕੋਲ ਸਥਿਤ ਠੱਕਰ ਹਸਪਤਾਲ ਦੇ ਬਾਹਰ ਜਸਵੀਰ ਸਿੰਘ ਪੁੱਤਰ ਬਿਸ਼ਨ ਦਾਸ ਦਾ ਖੜ੍ਹਾ ਹੀਰੋ ਹੌਂਡਾ ਸਪਲੈਂਡਰ ਮੋਟਰਸਾਈਕਲ ਚੋਰ ਚੋਰੀ ਕਰਕੇ ਲੈ ਗਏ ਅਤੇ ਅਮਰ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋਏ ਇਸ ਚੋਰ ਦੇ ਸਿਰ 'ਤੇ ਟੋਪੀ ਲਗਾਈ ਹੋਈ ਸੀ ਅਤੇ ਮੂੰਹ 'ਤੇ ਕੱਪੜਾ ਲਪੇਟਿਆ ਹੋਇਆ ਸੀ ਅਤੇ ਇਹ ਨਕਾਬਪੋਸ਼ ਲੁਟੇਰਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਿਆ। ਪੁਲਸ ਵਲੋਂ ਥਾਣਾ ਸਿਟੀ ਫਿਰੋਜ਼ਪੁਰ 'ਚ ਪੁਲਸ ਵਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਚੋਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

PunjabKesari


author

Shyna

Content Editor

Related News