ਗਣਤੰਤਰ ਦਿਵਸ ਸਬੰਧੀ ਪੁਲਸ ਨੇ ਜਨਤਕ ਥਾਵਾਂ ’ਤੇ ਤਲਾਸ਼ੀ ਮੁਹਿੰਮ

01/24/2019 1:23:41 AM

 ਪਟਿਆਲਾ, (ਬਲਜਿੰਦਰ, ਜੋਸਨ)- ਗਣਤੰਤਰ ਦਿਵਸ ਤੋਂ ਤਿੰਨ ਦਿਨ ਪਹਿਲਾਂ ਅੱਜ ਪÎਟਿਆਲਾ ਪੁਲਸ ਨੇ ਅੱਜ ਜਨਤਕ ਥਾਵਾਂ ਦਾ ਸਰਚ ਆਪਰੇਸ਼ਨ ਚਲਾਇਆ ਗਿਆ। ਥਾਣਾ ਲਾਹੌਰੀ ਗੇਟ ਦੀ ਪੁਲਸ ਨੇ ਐੱਸ. ਐੱਚ. ਓ. ਰਣਜੀਤ ਸਿੰਘ ਦੀ ਅਗਵਾਈ ਹੇਠ ਪਹਿਲਾਂ ਰੇਲਵੇ ਸਟੇਸ਼ਨ, ਫਿਰ ਬੱਸ ਸਟੈਂਡ ਅਤੇ ਅੱਜ ਓਮੈਕਸ ਮਾਲ ਵਿਖੇ ਤਲਾਸ਼ੀ  ਮੁਹਿੰਮ  ਚਲਾਈ  ਗਈ। ਸਥਾਨਕ ਰਾਜਾ ਭਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ,ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਝੰਡਾ ਲਹਿਰਾਉਣਗੇ ਵਿਖੇ ਗਣਤੰਤਰ ਦਿਵਸ ਦੇ ਕਰਵਾਏ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਸਮਾਗਮ ਦੀਆਂ ਤਿਆਰੀਆਂ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਆਈ. ਜੀ. ਪਟਿਆਲਾ ਜ਼ੋਨ ਏ. ਐੱਸ. ਰਾਏ, ਆਈ. ਜੀ. ਮੁੱਖ ਮੰਤਰੀ ਸੁਰੱਖਿਆ ਰਕੇਸ਼ ਅਗਰਵਾਲ, ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ, ਏ. ਡੀ. ਸੀ. (ਜ) ਸ਼ੌਕਤ ਅਹਿਮਦ ਪਰੇ ਤੇ ਐੱਸ.ਡੀ.ਐੱਮ. ਅਨਮੋਲ ਸਿੰਘ ਧਾਲੀਵਾਲ ਨੇ ਪੋਲੋ ਗਰਾਊਂਡ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਐੱਸ. ਐੱਚ. ਓ. ਲਾਹੌਰੀ ਗੇਟ ਨੇ ਪੁਲਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਇਕ ਦਮ  ਚੈਕਿੰਗ ਸ਼ੁਰੂ ਕੀਤੀ ਗਈ ਅਤੇ ਟੀਮ ਇਕੋ ਵਾਰ  ਓਮੈਕਸ ਮਾਲ ਵਿਚ ਐਂਟਰ ਕੀਤੀਆਂ ਅਤੇ ਅਚਾਨਕ ਚੈਕਿੰਗ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਪਹਿਲਾਂ ਰੇਲਵੇ ਸਟੇਸ਼ਨ ਫਿਰ ਬੱਸ ਸਟੈਂਡ ਅਤੇ ਅੱਜ ਓਮੈਕਸ ਮਾਲ  ਵਿਚ ਅਚਨਚੇਤ ਚੈਕਿੰਗ ਕੀਤੀ ਗਈ।  ਉਨ੍ਹਾਂ ਦੱਸਿਆ ਕਿ ਇਹ ਚੈਕਿੰਗ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ। ਦੂਜੇ ਪਾਸੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਸਾਰੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। 
 ®ਇਧਰ ਪਟਿਆਲਾ ਪੁਲਸ ਵੱਲੋਂ ਸੁਰੱਖਿਆ ਪ੍ਰਬੰਧਾਂ  ਬਾਰੇ ਕਾਫੀ ਜ਼ਿਆਦਾ ਸਖਤੀ ਕਰ ਦਿੱਤੀ ਗਈ ਹੈ। ਪੁਲਸ ਵੱਲੋਂ ਰਾਤ ਨੂੰ ਨਾਕਾਬੰਦੀ ਕਰ ਕੇ ਚੈਕਿੰਗ ਤੇਜ਼ ਕਰ ਦਿੱਤੀ ਗਈ ਹੈ ਅਤੇ ਰਾਤ ਦੀ ਪੈਟਰੋਲਿੰਗ ਵੀ ਵਧਾ ਦਿੱਤੀ ਗਈ ਹੈ। ਪੁਲਸ ਲਈ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਇਸ ਵਾਰ ਇਤਿਹਾਸ ਵਿਚ ਪਹਿਲੀ ਵਾਰ ਵਾਈ. ਪੀ. ਐੱਸ. ਸਟੇਡੀਅਮ ਤੋਂ ਬਾਹਰ ਰਾਸ਼ਟਰੀ ਝੰਡਾ ਲਹਿਰਾਇਆ ਜਾ ਰਿਹਾ ਹੈ। 
ਪਟਿਆਲਾ ਵਿਚ ਹੁਣ ਤੱਕ  26  ਜਨਵਰੀ ਅਤੇ  15  ਅਗਸਤ ਮੌਕੇ ਵਾਈ. ਪੀ.ਐੱਸ. ਸਟੇਡੀਅਮ ਵਿਚ ਹੀ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਹੈ ਪਰ ਇਸ ਵਾਰ ਪਹਿਲੀ ਵਾਰ ਪੋਲੋ ਗਰਾਊਂਡ ਵਿਖੇ ਝੰਡਾ ਲਹਿਰਾਇਆ ਜਾ ਰਿਹਾ ਹੈ। ਪੋਲੋ ਗਰਾਊਂਡ ਸੁਰੱਖਿਆ ਦੇ ਨਜ਼ਰੀਏ ਨਾਲ ਵਾਈ.ਪੀ.ਐੱਸ. ਦੇ ਮੁਕਾਬਲੇ ਜ਼ਿਆਦਾ ਵਧੀਆ ਨਹੀਂ ਹੈ ਅਤੇ ਇਥੇ ਚਾਰ ਪਾਸੇ ਤੋਂ ਓਪਨ ਹੈ, ਜਦੋਂ ਕਿ ਵਾਈ.ਪੀ.ਐੱਸ. ਸਟੇਡੀਅਮ ਜ਼ਿਆਦਾ ਕਵਰ ਹੈ। ਇਸ ਲਈ ਪੁਲਸ ਇਨ੍ਹੀਂ ਦਿਨੀਂ ਸੁਰੱਖਿਆ  ਸਬੰਧੀ ਪੱਬਾਂ ਭਾਰ ਹੋਈ ਪਈ ਹੈ।


Related News