ਗਣਤੰਤਰ ਦਿਵਸ ਵਾਲੇ ਦਿਨ ਡਰੋਨ ਉਡਾਉਣ ’ਤੇ ਰਹੇਗੀ ਪਾਬੰਦੀ

Wednesday, Jan 20, 2021 - 01:29 PM (IST)

ਗਣਤੰਤਰ ਦਿਵਸ ਵਾਲੇ ਦਿਨ ਡਰੋਨ ਉਡਾਉਣ ’ਤੇ ਰਹੇਗੀ ਪਾਬੰਦੀ

ਬਠਿੰਡਾ (ਵਰਮਾ): ਵਧੀਕ ਜ਼ਿਲਾ ਮੈਜਿਸਟ੍ਰੇਟ, ਬਠਿੰਡਾ ਰਾਜਦੀਪ ਸਿੰਘ ਬਰਾੜ ਨੇ ਜ਼ਿਲੇ ਅੰਦਰ 26 ਜਨਵਰੀ (ਦਿਨ ਮੰਗਲਵਾਰ) 2021 ਨੂੰ ਡਰੋਨ ਉਡਾਉਣ ’ਤੇ ਮੁੁਕੰਮਲ ਤੌਰ ’ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਵਲੋਂ ਇਹ ਹੁਕਮ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ. 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਾਰੀ ਕੀਤੇ ਗਏ ਹਨ।

ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਹੁਕਮਾਂ ’ਚ ਦੱਸਿਆ ਕਿ 26 ਜਨਵਰੀ 2021 ਗਣਤੰਤਰ ਦਿਵਸ ਮੌਕੇ ਵੀ. ਆਈ. ਪੀ. ਸੁਰੱਖਿਆ ਅਤੇ ਮੌਜੂਦਾ ਹਾਲਾਤ ਨੂੰ ਧਿਆਨ ’ਚ ਰੱਖਦੇ ਹੋਏ ਜ਼ਿਲੇ ਅੰਦਰ ਡਰੋਨ ਉੁਡਾਉਣ ’ਤੇ ਮੁਕੰਮਲ ਪਾਬੰਦੀ ਲਾਈ ਗਈ ਹੈ।


author

Shyna

Content Editor

Related News