ਰੀਪੇਅਰ ''ਚ ਖੁੰਝੇ ਵਿਦਿਆਰਥੀਆਂ ਨੂੰ  ਪੀ. ਯੂ. ਨੇ  ਦਿੱਤਾ ਸੁਨਹਿਰੀ ਮੌਕਾ

10/03/2019 1:14:01 PM

ਪਟਿਆਲਾ— ਜੇਕਰ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਰਹੇ ਹੋ ਤੇ ਤੁਹਾਡਾ ਕੋਈ ਪੇਪਰ ਹੁਣ ਤਕ ਵੀ ਪਾਸ ਹੋਣ ਲਈ ਰਹਿੰਦਾ ਹੈ ਤਾਂ ਤੁਹਾਡੇ ਲਈ ਜਲਦ ਹੀ ਸੁਨਹਿਰਾ ਮੌਕਾ ਖੁੱਲ੍ਹਣ ਜਾ ਰਿਹਾ ਹੈ। ਪਟਿਆਲਾ ਯੂਨੀਵਰਸਿਟੀ ਉਨ੍ਹਾਂ ਵਿਦਿਆਰਥੀਆਂ ਨੂੰ ਪੇਪਰ ਦੁਬਾਰਾ ਦੇਣ ਦਾ ਮੌਕਾ ਦੇਣ ਜਾ ਰਹੀ ਹੈ, ਜੋ ਰੀ-ਅਪੇਅਰ ਦੇ ਸਾਰੇ ਮੌਕੇ ਗਵਾ ਚੁੱਕੇ ਹਨ। ਅਗਾਮੀ ਸਮੈਸਟਰ ਦੀਆਂ ਪ੍ਰੀਖਿਆਵਾਂ ਦੌਰਾਨ ਤੁਸੀਂ ਇਹ ਪੇਪਰ ਦੇ ਸਕੋਗੇ। ਰੀ-ਅਪੇਅਰ ਦਾ ਪੇਪਰ ਦੇਣ ਲਈ ਵਿਦਿਆਰਥੀਆਂ ਨੂੰ 35,000 ਰੁਪਏ ਫੀਸ ਦੀ ਅਦਾਇਗੀ ਕਰਨੀ ਪਵੇਗੀ, ਜੋ ਕਿ ਫੀਸ ਤੋਂ ਵੱਖਰੀ ਦੇਣੀ ਪਵੇਗੀ। ਯੂਨੀਵਰਸਿਟੀ ਨੇ ਕਿਹਾ ਕਿ ਇਛੁੱਕ ਵਿਦਿਆਰਥੀ 10 ਅਕਤੂਬਰ ਤੱਕ ਆਪਣੀ ਫੀਸ ਅਤੇ ਫਾਰਮ ਜਮ੍ਹਾ ਕਰਵਾ ਸਕਦੇ ਹਨ ਅਤੇ ਪ੍ਰੀਖਿਆ ਨਵੰਬਰ ਅਤੇ ਦਸਬੰਰ 'ਚ ਆਯੋਜਿਤ ਕੀਤੀ ਜਾਵੇਗੀ।

ਇਸ ਸਬੰਧੀ ਬਲਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਯੂਨੀਵਰਸਿਟੀ ਨੇ ਇਸ ਤਰ੍ਹਾਂ ਦੇ ਆਫਰ ਪਹਿਲਾਂ ਵੀ ਦਿੱਤੇ ਸੀ। ਇਸ ਸਾਲ ਮਈ ਦੀ ਪ੍ਰੀਖਿਆ ਦੌਰਾਨ ਇਸ ਸਾਮਾਨ ਮੌਕਾ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਆਪਣੀ ਡਿਗਰੀ ਪੂਰੀ ਕਰਨ ਲਈ ਮੌਕਾ ਮਿਲ ਰਿਹਾ ਹੈ।


Shyna

Content Editor

Related News