ਪਾਦਰੀ ਤੋਂ ਸਾਢੇ 9 ਕਰੋੜ ਤੋਂ ਜ਼ਿਆਦਾ ਦੀ ਰਿਕਵਰੀ ਮਾਮਲੇ 'ਚ ਇਕ ਹੋਰ ਮੁਲਜ਼ਮ ਗ੍ਰਿਫਤਾਰ

04/18/2019 12:08:44 PM

ਮੋਹਾਲੀ,(ਰਾਣਾ) : ਜਲੰਧਰ ਤੋਂ ਸਾਢੇ 9 ਕਰੋੜ ਤੋਂ ਜ਼ਿਆਦਾ ਦੀ ਰਿਕਵਰੀ ਦੇ ਨਾਲ ਪਾਦਰੀ ਐਂਥਨੀ ਸਮੇਤ 6 ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਡੀ. ਜੀ. ਪੀ. ਵਲੋਂ ਬਣਾਈ ਗਈ ਸਟੇਟ ਸਾਈਵਰ ਸੈੱਲ ਤੇ ਸਪੈਸ਼ਲ ਇਨਵੈਸਟੀਕੇਸ਼ਨ ਟੀਮ ਨੂੰ ਇਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਇਸ ਮਾਮਲੇ 'ਚ ਟੀਮ ਨੇ ਇਕ ਹੋਰ ਮੁਲਜ਼ਮ ਸੁਰਿੰਦਰ ਸਿੰਘ ਨੂੰ ਸਮਰਾਲੇ ਤੋਂ ਦਬੋਚ ਲਿਆ ਹੈ । ਫੜੇ ਗਏ ਮੁਲਜ਼ਮ ਨੂੰ ਬੁੱਧਵਾਰ ਜ਼ਿਲਾ ਅਦਾਲਤ ਮੋਹਾਲੀ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 6 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ । ਪੁਲਸ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਪਾਦਰੀ ਐਂਥਨੀ, ਰਛਪਾਲ ਸਿੰਘ ਭਿਖੀਵਿੰਡ, ਰਵਿੰਦਰ ਲਿੰਗਾਇਤ ਉਰਫ ਰਵੀ, ਉਸ ਦੀ ਪਤਨੀ ਸ਼ਿਵਾਂਗੀ ਲਿੰਗਾਇਤ, ਅਸ਼ੋਕ ਕੁਮਾਰ ਤੇ ਹਰਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ । ਜ਼ਿਕਰਯੋਗ ਹੈ ਕਿ ਪੁਲਸ ਨੇ ਪਾਦਰੀ ਤੋਂ 9 ਕਰੋੜ 66 ਲੱਖ 61 ਹਜ਼ਾਰ 700 ਰੁਪਏ ਬਰਾਮਦ ਕੀਤੇ ਸਨ ।

ਇਸ ਤਰ੍ਹਾਂ ਦਬੋਚਿਆ ਮੁਲਜ਼ਮ:
ਸਟੇਟ ਸਾਈਵਰ ਸੈੱਲ ਦੇ ਅਧਿਕਾਰੀ ਦੇ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫਰਾਰ ਮੁਲਜ਼ਮਾਂ 'ਚੋਂ ਇਕ ਮੁਲਜ਼ਮ ਸੁਰਿੰਦਰ ਸਿੰਘ ਸਮਰਾਲੇ 'ਚ ਵਿਖਾਈ ਦਿੱਤਾ ਹੈ । ਜਿਸ ਤੋਂ ਬਾਅਦ ਉਨ੍ਹਾਂ ਦੀਆਂ ਟੀਮਾਂ ਬਿਨਾਂ ਸਮਾਂ ਗਵਾਏ ਤੁਰੰਤ ਪੂਰੀ ਤਿਆਰੀ ਦੇ ਨਾਲ ਸਮਰਾਲੇ ਲਈ ਰਵਾਨਾ ਹੋ ਗਈ, ਜਿੱਥੇ ਦੱਸੀ ਗਈ ਲੋਕੇਸ਼ਨ 'ਤੇ ਅਤੇ ਉਸ ਦੇ ਨੇੜੇ-ਤੇੜੇ ਸਾਰੀਆਂ ਥਾਵਾਂ 'ਤੇ ਸਿਵਲ ਡਰੈਸ 'ਚ ਟੀਮ ਦੇ ਅਧਿਕਾਰੀ ਤੇ ਮੁਲਾਜ਼ਮ ਤਾਇਨਾਤ ਹੋ ਗਏ। ਜਿਵੇਂ ਹੀ ਕੁੱਝ ਦੇਰ ਬਾਅਦ ਸੁਰਿੰਦਰ ਸਿੰਘ ਵਿਖਾਈ ਦਿੱਤਾ ਤਾਂ ਉਸ ਨੂੰ ਦਬੋਚ ਲਿਆ ਅਤੇ ਉਸ ਨੂੰ ਸਿੱਧਾ ਮੋਹਾਲੀ 'ਚ ਲਿਆਂਦਾ ਗਿਆ।

ਮੁਖ਼ਬਰੀ ਕਰਦਾ ਸੀ ਮੁਲਜ਼ਮ:
ਅਧਿਕਾਰੀਆਂ ਦੇ ਮੁਤਾਬਕ ਮੁਲਜ਼ਮ ਸੁਰਿੰਦਰ ਮੁਖ਼ਬਰੀ ਦਾ ਕੰਮ ਕਰਦਾ ਸੀ, ਨਾਲ ਹੀ ਉਸ 'ਤੇ ਇਲਜ਼ਾਮ ਹੈ ਕਿ ਫਰਾਰ ਚੱਲ ਰਹੇ ਮੁਲਜ਼ਮ ਏ. ਐੱਸ. ਆਈ. ਜੋਗਿੰਦਰ ਸਿੰਘ ਅਤੇ ਏ. ਐੱਸ. ਆਈ. ਰਾਜਪ੍ਰੀਤ ਸਿੰਘ ਦੋਵੇਂ ਹੀ ਇਸ ਦੇ ਸੰਪਰਕ 'ਚ ਸਨ । ਨਾਲ ਹੀ ਉਨ੍ਹਾਂ ਦੀ ਨਿਯੁਕਤੀ ਵੀ ਮੁਲਜ਼ਮ ਸੁਰਿੰਦਰ ਦੇ ਕਹਿਣ 'ਤੇ ਹੀ ਹੋਈ ਸੀ, ਮੁਲਜ਼ਮ ਨੇ ਪੁਲਸ ਪੁੱਛ-ਗਿਛ 'ਚ ਅਜੇ ਤਕ ਦੱਸਿਆ ਕਿ ਜਿਸ ਸਮੇਂ ਪਾਦਰੀ ਤੋਂ ਪੈਸੇ ਮਿਲੇ ਉਸ ਦੌਰਾਨ ਉਹ ਬਾਹਰ ਸੀ । ਉਸ ਨੂੰ ਇਸ ਬਾਰੇ 'ਚ ਕੁੱਝ ਨਹੀਂ ਪਤਾ ਪਰ ਉਥੇ ਹੀ ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰਨ 'ਚ ਜੁਟੀ ਹੋਈ ਹੈ ਤੇ ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮ ਤੋਂ ਕਈ ਅਹਿਮ ਖੁਲਾਸੇ ਹੋਣਗੇ ।

ਦੋਵਾਂ ਦੀ ਤਾਲਾਸ਼ 'ਚ ਛਾਪੇਮਾਰੀ
ਫਰਾਰ ਚੱਲ ਰਹੇ ਦੋਵੇਂ ਪੁਲਸ ਵਾਲਿਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਟੇਟ ਸਾਈਵਰ ਸੈੱਲ ਤੇ ਸਪੈਸ਼ਲ ਇਨਵੈਸਟੀਕੇਸ਼ਨ ਟੀਮ ਪੰਜਾਬ ਦੇ ਨਾਲ-ਨਾਲ ਹੋਰ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਪੁਲਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੋਵਾਂ ਦੀ ਗ੍ਰਿਫਤਾਰੀ ਵੀ ਛੇਤੀ ਹੀ ਕਰ ਲਈ ਜਾਵੇਗੀ । ਦੋਵਾਂ ਪੁਲਸ ਵਾਲਿਆਂ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਖੰਨਾ ਪੁਲਸ ਦੇ ਸੰਪਰਕ 'ਚ ਸਨ ਹਾਲਾਂਕਿ ਦੋਵੇਂ ਪਟਿਆਲਾ 'ਚ ਕਾਫ਼ੀ ਸਮੇਂ ਤਕ ਕੰਮ ਕਰ ਚੁੱਕੇ ਹਨ । ਜਿਸ ਤੋਂ ਬਾਅਦ ਹੁਣ ਪਟਿਆਲਾ ਪੁਲਸ ਇਨ੍ਹਾਂ ਦੋਵਾਂ ਦੇ ਪੁਰਾਣੇ ਕੇਸਾਂ ਦੀ ਜਾਂਚ 'ਚ ਜੁਟ ਗਈ ਹੈ । ਜਾਣਕਾਰੀ ਮੁਤਾਬਕ ਪੰਜਾਬ ਦੇ ਡੀ. ਜੀ. ਪੀ. ਵਲੋਂ ਜੋ ਸਪੈਸ਼ਲ ਐੱਸ. ਆਈ. ਟੀ. ਬਣਾਈ ਗਈ ਹੈ, ਉਸ 'ਚ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਰਾਹੀਂ ਦੋਵਾਂ ਪੁਲਸ ਵਾਲਿਆਂ ਦਾ ਲੁੱਕਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ ।


Related News