ਰਣਜੀਤ ਸਿੰਘ ਦੋਦੜਾ ਪੰਜਾਬ ਜੂਡੋ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਨਿਯੁਕਤ

Saturday, Oct 24, 2020 - 02:33 PM (IST)

ਰਣਜੀਤ ਸਿੰਘ ਦੋਦੜਾ ਪੰਜਾਬ ਜੂਡੋ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਨਿਯੁਕਤ

ਬੁਢਲਾਡਾ(ਮਨਜੀਤ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਣਜੀਤ ਸਿੰਘ ਦੋਦੜਾ ਵਾਸੀ ਬੁਢਲਾਡਾ ਨੂੰ ਪੰਜਾਬ ਜੂਡੋ ਐਸੋਸੀਏਸ਼ਨ ਪੰਜਾਬ ਦਾ ਮੀਤ ਪ੍ਰਧਾਨ ਐਸੋਸੀਏਸ਼ਨ ਵੱਲੋਂ ਨਿਯੁਕਤ ਕੀਤਾ ਗਿਆ ਹੈ। ਰਣਜੀਤ ਸਿੰਘ ਦੋਦੜਾ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਨੂੰ ਜਲੰਧਰ ਵਿਖੇ ਐਸੋਸੀਏਸ਼ਨ ਦਾ ਮੀਤ ਪ੍ਰਧਾਨ ਚੁਣਿਆ ਗਿਆ ਹੈ।

ਉਨਾਂ ਕਿਹਾ ਕਿ ਉਹ ਜੂਡੋ ਕਰਾਟਿਆਂ ਦੀ ਖੇਡ ਨੂੰ ਹੋਰ ਪ੍ਰਫੁਲਿੱਤ ਕਰਨ ਲਈ ਸਿਰ ਤੋੜ ਯਤਨ ਕਰਨਗੇ ਤਾਂ ਕਿ ਇਸ ਖੇਤਰ ਦੇ ਨੌਜਵਾਨ ਲੜਕੇ-ਲੜਕੀਆਂ ਜੂਡੋ 'ਚ ਆਪਣਾ ਭਵਿੱਖ ਬਣਾ ਸਕਣ ਕਿਉਂਕਿ ਆਉਣ ਵਾਲਾ ਸਮਾਂ ਨੌਜਵਾਨਾਂ ਦਾ ਹੈ ਅਤੇ ਨੌਜਵਾਨ ਪੀੜ੍ਹੀ ਤੋਂ ਹੀ ਵੱਡੀਆਂ ਆਸਾਂ ਹਨ। ਇਸ ਨਿਯੁਕਤੀ ਤੇ ਕਲੱਬ ਪ੍ਰਧਾਨ ਗਮਦੂਰ ਸਿੰਘ ਦੋਦੜਾ, ਕਾਂਗਰਸੀ ਆਗੂ ਕੇ. ਸੀ. ਬਾਵਾ ਬੱਛੌਆਣਾ, ਕਾਲਾ ਸਿੰਘ ਅਹਿਦਮਪੁਰ ਨੇ ਇਸ ਨਿਯੁਕਤੀ 'ਤੇ ਦੋਦੜਾ ਨੂੰ ਮੁਬਾਰਕਬਾਦ ਦਿੰਦਿਆਂ ਹਾਈ-ਕਮਾਂਡ ਦਾ ਧੰਨਵਾਦ ਕੀਤਾ।

 


author

Aarti dhillon

Content Editor

Related News