ਰਾਜਾ ਵੰੜਿਗ ਦੀ ਕਾਰਗੁਜ਼ਾਰੀ ''ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਚੁੱਕੇ ਸਵਾਲ

Sunday, Aug 04, 2019 - 05:47 PM (IST)

ਰਾਜਾ ਵੰੜਿਗ ਦੀ ਕਾਰਗੁਜ਼ਾਰੀ ''ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਚੁੱਕੇ ਸਵਾਲ

ਗਿੱਦੜਬਾਹਾ (ਤਰਸੇਮ ਢੁੱਡੀ) - ਹਲਕਾ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੰੜਿਗ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਵਲੋਂ ਉਨ੍ਹਾਂ ਦੀ ਕਾਰਗੁਜ਼ਾਰੀ 'ਤੇ ਸਵਾਲਿਆ ਨਿਸ਼ਾਨ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਇਹ ਸਵਾਲਿਆ ਨਿਸ਼ਾਨ ਹਲਕੇ 'ਚ ਹੋ ਰਹੇ ਮਨਰੇਗਾ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਮਗਰੋਂ ਅਤੇ ਵੱਡੇ ਪੱਧਰ 'ਤੇ ਹੋ ਰਹੇ ਘਪਲੇ ਦਾ ਪਰਦਾਪਾਸ਼ ਕਰਦੇ ਹੋਏ ਲਾਏ ਹਨ। ਹਲਕਾ ਇੰਚਾਰਜ ਹਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੇ ਸਮੇਂ ਗਰੀਬ ਪਰਿਵਾਰਾਂ ਦਾ ਸਰਵੇ ਕਰਵਾਇਆ ਗਿਆ ਸੀ, ਜਿਸ 'ਚ ਕੇਂਦਰ ਦੀ ਸਰਕਾਰ ਨੇ ਗਰੀਬਾਂ ਨੂੰ ਮਕਾਨ ਦੇਣ ਲਈ ਪੈਸੇ ਦੇਣ ਦਾ ਫੈਸਲਾ ਕੀਤਾ ਸੀ। ਮੌਜੂਦਾ ਸਮੇਂ 'ਚ ਸੂਬੇ ਦੀ ਸਰਕਾਰ ਅਤੇ ਗਿੱਦੜਬਾਹਾ ਦੇ ਵਿਧਾਇਕ ਗਰੀਬਾਂ ਦਾ ਪੈਸਾ ਡਿਪਟੀ ਕਮਿਸ਼ਨਰ ਵਿਕਾਸ ਨੂੰ ਦੇਣ ਤੋਂ ਮਨਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸੂਬੇ ਦੀ ਸਰਕਾਰ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਕੇਂਦਰ ਸਰਕਾਰ ਵਲੋਂ ਮਨਜ਼ੂਰ ਕੀਤੇ ਗਰੀਬਾਂ ਦੇ ਪੈਸੇ ਨਾ ਰੋਕੇ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪਿੰਡ ਦੀਆਂ ਗਲੀਆਂ 'ਚ ਇੰਟਰ ਲੋਕ ਟਾਈਲ ਲਗਾਈ ਗਈ ਹੈ, ਜਿਸ ਦਾ ਸਰਕਾਰੀ ਮੁੱਲ 10 ਰੁਪਏ 80 ਪੈਸੇ ਪ੍ਰਤੀ ਟਾਈਲ ਹੈ ਪਰ ਮੌਜੂਦਾ ਵਿਧਾਇਕ ਨੇ ਇਸ ਦਾ ਬਿੱਲ 15 ਰੁਪਏ ਦੇ ਹਿਸਾਬ ਨਾਲ ਪਾਸ ਕਰਵਾਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਸ ਸਾਰੇ ਘਪਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।


author

rajwinder kaur

Content Editor

Related News