ਭਾਜਪਾ ਦੀ ਸਰਕਾਰ ਆਉਣ ''ਤੇ ਪੰਜਾਬ ਨੂੰ ਨਰੋਆ ਤੇ ਖੁਸ਼ਹਾਲ ਸੂਬਾ ਬਣਾਇਆ ਜਾਵੇਗਾ : ਹਰਦੀਪ ਪੁਰੀ

Saturday, Feb 05, 2022 - 07:49 PM (IST)

ਲੁਧਿਆਣਾ : ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਲੁਧਿਆਣਾ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਮਹਾਮਾਰੀ ਦੌਰਾਨ ਪੰਜਾਬ ਦਾ ਬਹੁਤ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਅਸੀਂ ਇਕ ਵ੍ਹਾਈਟ ਪੇਪਰ ਲਿਆਵਾਂਗੇ, ਜੋ ਮੁਲਾਂਕਣ ਕਰੇਗਾ ਕਿ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਅਤੇ ਮਾਫੀਆ ਮੁਕਤ ਪੰਜਾਬ, ਸ਼ਾਂਤੀ ਤੇ ਭਾਈਚਾਰਾ, ਹਰ ਇਕ ਨੂੰ ਰੁਜ਼ਗਾਰ,ਖੁਸ਼ਹਾਲ ਕਿਸਾਨ, ਨਰੋਆ ਪੰਜਾਬ, ਮਿਆਰੀ ਸਿੱਖਿਆ ਆਦਿ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।

ਇਹ ਵੀ ਪੜ੍ਹੋ : ਕਨ੍ਹੱਈਆ ਕੁਮਾਰ ਦਾ ਕੇਂਦਰ ਸਰਕਾਰ 'ਤੇ ਹਮਲਾ, ਕਿਹਾ- ਦੇਸ਼ 'ਚ ਵਧ ਰਹੀ ਬੇਰੁਜ਼ਗਾਰ

ਉਦਯੋਗਾਂ ਦੀ ਗੱਲ ਕਰਦਿਆਂ ਉਨ੍ਹਾਂ GST ਬਾਰੇ ਕਿਹਾ ਕਿ ਇਸ ਦੇ ਰੇਟ ਸਰਕਾਰ ਤੈਅ ਨਹੀਂ ਕਰਦੀ, GST ਕਾਊਂਸਲ ਤੈਅ ਕਰਦੀ ਹੈ, ਜਿਸ ਵਿਚ ਸੂਬੇ ਦੇ ਮੁੱਖ ਮੰਤਰੀ ਹੁੰਦੇ ਹਨ ਤੇ ਉਸ ਨੇ ਹੀ ਰੇਟ ਤੈਅ ਕਰਨੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਸਾਰੇ ਵਰਗਾਂ ਲਈ ਕੰਮ ਕਰਾਂਗੇ। ਪੰਜਾਬ 'ਚ ਨਸ਼ੇ ਬਹੁਤ ਵੱਡਾ ਮੁੱਦਾ ਹੈ, ਇਸ ਤੋਂ ਇਲਾਵਾ ਰੇਤ ਤੇ ਹਰ ਤਰ੍ਹਾਂ ਦੇ ਮਾਫੀਆ ਨੂੰ ਖਤਮ ਕਰਕੇ ਪੰਜਾਬ 'ਚ ਸ਼ਾਂਤੀ ਲਿਆਂਦੀ ਜਾਵੇਗੀ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਤੇ ਕਿਸਾਨ ਨੂੰ ਖੁਸ਼ਹਾਲ ਬਣਾ ਕੇ ਇਕ ਨਰੋਆ ਪੰਜਾਬ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : ਇਸ ਵਾਰ ਚੋਣ ਦੰਗਲ ’ਚ ਕਿਸਮਤ ਅਜ਼ਮਾਉਣ ਉਤਰਨਗੇ 1304 ਉਮੀਦਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Harnek Seechewal

Content Editor

Related News