ਪੰਜਾਬ ਸੀਵਰੇਜ ਟ੍ਰੀਟਮੈਂਟ ''ਚ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੋਂ ਰਿਹਾ ਪਿੱਛੇ
Friday, Dec 15, 2023 - 01:20 PM (IST)
ਚੰਡੀਗੜ੍ਹ: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਦਰਿਆਵਾਂ ਅਤੇ ਨਦੀਆਂ ਦੇ ਪਾਣੀ ਦੀ ਗੁਣਵੱਤਾ ਲਗਾਤਾਰ ਵਿਗੜਦੀ ਜਾ ਰਹੀ ਹੈ, ਕਿਉਂਕਿ ਤਿੰਨੋਂ ਸੂਬੇ ਸੀਵਰੇਜ ਨੂੰ ਪੂਰੀ ਤਰ੍ਹਾਂ ਨਾਲ ਟਰੀਟ ਕਰਨ 'ਚ ਅਸਮਰੱਥਾ ਹੈ। ਪਾਣੀ ਤੋਂ ਪੈਦਾ ਹੋਣ ਵਾਲੇ ਰੋਗਾਣੂਆਂ ਦੀ ਮੌਜੂਦਗੀ ਮਨੁੱਖੀ ਸਿਹਤ ਅਤੇ ਵਾਤਾਵਰਣ ਲਈ ਇੱਕ ਮਹੱਤਵਪੂਰਨ ਖ਼ਤਰਾ ਹੈ। ਇਸ ਦੂਸ਼ਿਤ ਪਾਣੀ ਨੂੰ ਪੀਣ ਨਾਲ ਹੈਜ਼ਾ, ਟਾਈਫਾਈਡ ਅਤੇ ਹੋਰ ਗੰਭੀਰ ਬਿਮਾਰੀਆਂ ਫੈਲ ਸਕਦੀਆਂ ਹਨ। ਸੂਬਾ ਸਰਕਾਰਾਂ ਸੀਵਰੇਜ ਦਾ ਪੂਰੀ ਤਰ੍ਹਾਂ ਟਰੀਟ ਕਰਨ 'ਚ ਅਸਫ਼ਲ ਰਹਿਣ ਦੇ ਨਾਲ, ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਹਾਲ ਹੀ ਦੇ ਸਾਲਾਂ ਵਿੱਚ ਕਮੇਟੀਆਂ ਦੀ ਗਠਨ ਕਰਕੇ ਅਤੇ ਰਹਿੰਦ-ਖੂੰਹਦ ਦੇ ਗੈਰ-ਵਿਗਿਆਨਕ ਨਿਪਟਾਰੇ ਨੂੰ ਹੱਲ ਕਰਨ ਲਈ ਨਿਰਦੇਸ਼ ਜਾਰੀ ਕਰਕੇ ਸਰਗਰਮ ਕਦਮ ਚੁੱਕੇ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਸੁਖਬੀਰ ਬਾਦਲ ਨੇ ਅਕਾਲੀ ਸਰਕਾਰ ਵੇਲੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ 'ਤੇ ਮੰਗੀ ਮੁਆਫ਼ੀ
ਤਿੰਨਾਂ ਸੂਬਿਆਂ ਨੇ 7 ਜੁਲਾਈ 2022 ਅਤੇ 11 ਮਈ 2023 ਦੇ ਵਿਚਕਾਰ ਸਮੂਹਿਕ ਤੌਰ 'ਤੇ 3,832.45 ਮਿਲੀਅਨ ਲੀਟਰ ਪ੍ਰਤੀ ਦਿਨ (MLD) ਸੀਵਰੇਜ ਦਾ ਗੰਦਾ ਪਾਣੀ ਪੈਦਾ ਕੀਤਾ, ਜਿਸ ਵਿੱਚੋਂ 813.28 MLD (21.22%) ਟਰੀਟ ਨਹੀਂ ਕੀਤਾ ਗਿਆ। ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਤਿੰਨਾਂ ਸੂਬਿਆਂ 'ਚੋਂ ਪੰਜਾਬ ਵਿੱਚ ਸਭ ਤੋਂ ਵੱਧ ਅੰਤਰ ਪਾਇਆ ਗਿਆ ਸੀ। ਮੰਤਰਾਲੇ ਨੇ ਸਦਨ ਨੂੰ ਸੂਚਿਤ ਕੀਤਾ ਕਿ ਤੇਜ਼ੀ ਨਾਲ ਸ਼ਹਿਰੀਕਰਨ ਕਾਰਨ ਦੇਸ਼ ਭਰ ਵਿੱਚ ਸੀਵਰੇਜ ਉਤਪਾਦਨ ਵਿੱਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਇਸ ਬ੍ਰਿਜ ’ਤੇ 2 ਸਾਲਾਂ ਲਈ ਆਵਾਜਾਈ ਮੁਕੰਮਲ ਬੰਦ, ਜਾਣੋ ਕੀ ਰਹੀ ਵਜ੍ਹਾ
ਪੰਜਾਬ ਦੀਆਂ 166 ਸ਼ਹਿਰੀ ਸਥਾਨਕ ਸੰਸਥਾਵਾਂ (ਯੂ.ਐੱਲ.ਬੀ.) ਵਿੱਚ ਕੁੱਲ 2,128 ਐੱਮਐੱਲਡੀ ਸੀਵਰੇਜ ਪੈਦਾ ਹੋਇਆ ਸੀ, ਜਿਸ ਵਿੱਚੋਂ ਸਿਰਫ਼ 1,429 ਐੱਮਐੱਲਡੀ ਹੀ ਟਰੀਟ ਕੀਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ 699 ਐੱਮਐੱਲਡੀ ਦਾ ਅੰਤਰ ਬਣ ਗਿਆ ਸੀ। ਗੁਆਂਢੀ ਰਾਜ ਹਰਿਆਣਾ 'ਚ 1,612.5 ਐੱਮਐੱਲਡੀ ਸੀਵਰੇਜ ਪੈਦਾ ਹੋਇਆ, ਜਿਸ 'ਚ ਸ਼ਹਿਰੀ ਖੇਤਰਾਂ 'ਚ 1,508 ਐੱਮਐੱਲਡੀ ਅਤੇ ਪੇਂਡੂ ਖੇਤਰਾਂ ਵਿੱਚ 104.5 ਐੱਮਐੱਲਡੀ ਹੈ। ਹਾਲਾਂਕਿ 91.13 ਐੱਮਐੱਲਡੀ ਦਾ ਟਰੀਟ ਅੰਤਰ ਸੀ। ਹਿਮਾਚਲ ਪ੍ਰਦੇਸ਼ ਵਿੱਚ ਪੈਦਾ ਹੋਏ ਸੀਵਰੇਜ ਅਤੇ ਟਰੀਟ 'ਚ ਅਸਮਾਨਤਾ 22.15 ਐੱਮਐੱਲਡੀ ਸੀ।
ਇਹ ਵੀ ਪੜ੍ਹੋ- ਤਲਾਕਸ਼ੁਦਾ ਔਰਤ ਨਾਲ ਇਸ਼ਕ ਦੀਆਂ ਪੀਂਘਾ ਪਾ ਬਣਾਏ ਸਰੀਰਕ ਸਬੰਧ, ਅਖ਼ੀਰ ਕਰ ਗਿਆ ਵੱਡਾ ਕਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8