ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਵਫ਼ਦ ਏ. ਡੀ. ਸੀ. ਨੂੰ ਮਿਲਿਆ

Thursday, Jun 28, 2018 - 02:32 PM (IST)

ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਵਫ਼ਦ ਏ. ਡੀ. ਸੀ. ਨੂੰ ਮਿਲਿਆ

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਇਕ ਵਫ਼ਦ ਯੂਨੀਅਨ ਦੇ ਜ਼ਿਲਾ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਦੀ ਅਗਵਾਈ ਹੇਠ ਏ. ਡੀ. ਸੀ. ਵਿਕਾਸ ਨੂੰ ਮਿਲਿਆ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਬੇਘਰੇ ਖੇਤ ਮਜ਼ਦੂਰਾਂ ਨੂੰ ਘਰ ਬਣਾਉਣ ਲਈ ਸਰਕਾਰ ਪੰਚਾਇਤਾਂ ਜ਼ਮੀਨ ਦੇ ਗ੍ਰਾਂਮ ਪੰਚਾਇਤਾ ਤੋਂ ਮਤੇ ਪਵਾ ਕੇ ਦੇਵੇ। ਪਿੰਡ ਖੁੰਡੇ ਹਲਾਲ ਅਤੇ ਆਸਾ ਬੁੱਟਰ ਵਿਖੇ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਜ਼ਮੀਨ ਪੂਰੀ ਕਰਵਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿੰਡ ਭੁੱਟੀਵਾਲਾ ਸਮੇਤ ਪੰਚਾਇਤੀ ਜ਼ਮੀਨ ਦੀ ਬੋਲੀ ਮੌਕੇ ਮਜ਼ਦੂਰਾਂ ਵਾਲੀ ਜ਼ਮੀਨ ਦੀ ਬੋਲੀ ਵੱਖਰੀ ਮਜ਼ਦੂਰ ਵਿਹੜਿਆ 'ਚ ਰੱਖੀ ਜਾਵੇ। 
ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ ਜਥੇਬੰਦੀ ਵੱਲੋਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਬਾਜ ਸਿੰਘ ਭੁੱਟੀਵਾਲਾ ਗੰਨਸੀ ਸਿੰਘ, ਹਰਮੇਸ਼ ਸਿੰਘ, ਜਸਮੇਲ ਸਿੰਘ ਅਤੇ  ਮੰਗਾਂ ਸਿੰਘ ਆਸਾ ਬੁੱਟਰ ਆਦਿ ਮੌਜੂਦ ਸਨ ।


Related News