ਹੁਣ ਝੋਨੇ ਦੀ ''ਸਿੱਧੀ ਬਿਜਾਈ'' ਕਰ ਸਕਣਗੇ ਕਿਸਾਨ, PAU ਦੇ ਮਾਹਿਰ ਡਾਕਟਰ ਨੇ ਦੱਸੀ ਤਕਨੀਕ

06/12/2020 11:53:58 AM

ਲੁਧਿਆਣਾ (ਨਰਿੰਦਰ) : ਪੰਜਾਬ ਦੀ ਧਰਤੀ ਹੇਠਲਾ ਪਾਣੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਲਗਾਤਾਰ ਖੇਤੀਬਾੜੀ ਮਾਹਿਰ ਚਿੰਤਤ ਹਨ ਅਤੇ ਸਰਕਾਰਾਂ ਦਾ ਵੀ ਇਸ ਵੱਲ ਵਿਸ਼ੇਸ਼ ਧਿਆਨ ਹੈ। ਇਸ ਨੂੰ ਲੈ ਕਿ ਇਸ ਵਾਰ ਪੰਜਾਬ ਸਰਕਾਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਪਰ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ 'ਚ ਕਾਫੀ ਮੁਸ਼ਕਿਲਾਂ ਦਰਪੇਸ਼ ਆ ਰਹੀਆਂ ਹਨ। ਕਿਸਾਨਾਂ ਦੀਆਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ 'ਜਗਬਾਣੀ' ਦੀ ਟੀਮ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾਕਟਰ ਮੱਖਣ ਸਿੰਘ ਭੁੱਲਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਅਜੇ ਸਿਖਰ 'ਤੇ ਪਹੁੰਚੇਗੀ 'ਕੋਰੋਨਾ ਮਹਾਮਾਰੀ', ਠੋਸ ਬੰਦੋਬਸਤਾਂ ਦੀ ਲੋੜ

ਇਸ ਦੌਰਾਨ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਕਿਵੇਂ ਝੋਨੇ ਦੀ ਸਿੱਧੀ ਬਿਜਾਈ ਲਈ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਮੌਸਮ ਬਾਰੇ ਜ਼ਰੂਰ ਜਾਣਕਾਰੀ ਲੈ ਲੈਣ ਕਿਉਂਕਿ ਜੇਕਰ ਸਿੱਧੀ ਬਿਜਾਈ ਤੋਂ ਬਾਅਦ ਵਾਲੇ ਦਿਨ ਹੀ ਪੈ ਜਾਂਦਾ ਹੈ ਤਾਂ ਝੋਨੇ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਤਕਨੀਕ ਰਾਹੀਂ ਕਿਵੇਂ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਹੈ ਅਤੇ ਨਾ ਸਿਰਫ਼ ਪਾਣੀ ਦੀ ਬੱਚਤ ਹੁੰਦੀ ਹੈ ਸਗੋਂ ਸਪਰੇਹਾਂ, ਖਾਦਾਂ ਆਦਿ ਦੀ ਵੀ ਕਿਸਾਨ ਬੱਚਤ ਕਰ ਸਕਦੇ ਹਨ ਅਤੇ ਇਸ ਨਾਲ ਬੀਜ ਵੀ ਘੱਟ ਲੱਗਦਾ ਹੈ।

ਇਹ ਵੀ ਪੜ੍ਹੋ : 'ਪੰਜਾਬੀ ਯੂਨੀਵਰਿਸਟੀ' ਨੇ ਮਾਰੀ ਵੱਡੀ ਮੱਲ, 'ਨਿਰਫ' ਰੈਂਕਿੰਗ 'ਚ 64ਵਾਂ ਸਥਾਨ

ਇਸ ਤੋਂ ਇਲਾਵਾ ਕਿਸਾਨ ਰਵਾਇਤੀ ਫਸਲ ਵਾਂਗ ਇੰਨਾਂ ਹੀ ਮੁਨਾਫਾ ਇਸ ਤੋਂ ਹਾਸਲ ਕਰ ਸਕਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਡਾਕਟਰ ਮੱਖਣ ਸਿੰਘ ਨੇ ਵੀ ਕਿਹਾ ਕਿ ਪਾਣੀ ਨੂੰ ਬਚਾਉਣਾ ਅੱਜ ਸਾਡੇ ਸਾਰਿਆਂ ਦਾ ਕਰਤੱਵ ਹੈ, ਇਸ ਕਰਕੇ ਇਸ ਤਕਨੀਕ ਰਾਹੀਂ ਅਸੀਂ ਰਵਾਇਤੀ ਫ਼ਸਲ ਨਾਲ ਕਰੀਬ 20 ਫੀਸਦੀ ਪਾਣੀ ਦੀ ਬਚਤ ਕਰ ਸਕਦੇ ਹਾਂ। 
ਇਹ ਵੀ ਪੜ੍ਹੋ : ਫਿਰੋਜ਼ਪੁਰ ਕੇਂਦਰੀ ਜੇਲ੍ਹ ਸਵਾਲਾਂ ਦੇ ਘੇਰੇ 'ਚ, ਤਲਾਸ਼ੀ ਦੌਰਾਨ 2 ਮੋਬਾਇਲ ਬਰਾਮਦ


Babita

Content Editor

Related News