ਠੇਕੇਦਾਰ ਐਸੋਸ਼ੀਏਸ਼ਨ ਪੰਜਾਬ ਦੇ ਪ੍ਰਧਾਨ ਨੇ ਸਾਥੀਆਂ ਸਮੇਤ ਕੀਤੀ CM ਮਾਨ ਨਾਲ ਮੁਲਾਕਾਤ, ਰੱਖੀਆਂ ਇਹ ਮੰਗਾਂ
Tuesday, Jun 21, 2022 - 02:31 PM (IST)
ਸੰਗਰੂਰ ( ਵਿਜੇ ਕੁਮਾਰ ਸਿੰਗਲਾ ) : ਠੇਕੇਦਾਰ ਐਸੋਸ਼ੀਏਸ਼ਨ ਪੰਜਾਬ ਦੇ ਪ੍ਰਧਾਨ ਪਿੰਦਰ ਸਿੰਘ ਬਰਾੜ ਨੇ ਸਾਥੀਆਂ ਸਮੇਤ ਅੱਜ ਸਵੇਰੇ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ 'ਤੇ ਸਾਥੀਆਂ ਸਮੇਤ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸ਼ੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਮਾਨ ਨੂੰ ਆਪਣੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਅਤੇ ਮੁੱਖ ਮੰਤਰੀ ਮਾਨ ਨੇ ਵੀ ਉਨ੍ਹਾਂ ਦੀ ਹਰ ਮੁਸ਼ਕਲ ਨੂੰ ਬੜੇ ਸ਼ਾਂਤੀਪੂਰਨ ਤਰੀਕੇ ਨਾਲ ਸੁਣਿਆ।
ਇਹ ਵੀ ਪੜ੍ਹੋ- ਜੇ. ਈ. ਈ. ਮੇਨ ’ਚ ਅੜਿੱਕਾ ਨਹੀਂ ਬਣੇਗਾ ‘ਅਗਨੀਪਥ’ ਨੂੰ ਲੈ ਕੇ ਹੋ ਰਿਹਾ ਵਿਰੋਧ, ਸਮੇਂ ’ਤੇ ਹੋਵੇਗਾ ਐਗਜ਼ਾਮ
ਪ੍ਰਧਾਨ ਪਿੰਦਰ ਬਰਾੜ ਨੇ ਦੱਸਿਆ ਕਿ ਆਬਕਾਰੀ ਨੀਤੀ ਨੂੰ ਲੈ ਕੇ ਉਨ੍ਹਾਂ ਨੇ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ ਕੀਤੀ । ਉਨ੍ਹਾਂ ਨੇ ਮੁੱਖ ਮੰਤਰੀ ਮਾਨ ਨੂੰ ਜਿੱਥੇ ਸਰਕਲ ਛੋਟੇ ਕੀਤੇ ਜਾਣ ਦੀ ਅਪੀਲ ਕੀਤੀ ਹੈ ਉਥੇ ਹੀ ਰੈਵਨਿਊ ਘਟਾ ਕੇ ਅਡਜੈਸਟਮੈਂਟ ਕਰ ਕੇ ਇੰਕਰੀਜ਼ ਨੂੰ 40 ਫ਼ੀਸਦੀ ਵਧਾਉਣ ਦੀ ਵੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਰਾਣੀ ਪਾਲਿਸੀ ਦਾ ਨਾਮ 'ਐਲ ਵਨ' ਤੋਂ 'ਸੁਪਰ ਐਲ ਵਨ' ਪਾਉਣ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਜੋ ਸਾਮਾਨ ਦਿੱਤਾ ਗਿਆ ਸੀ ਉਸ ਦਾ ਮੁੱਲ ਜ਼ਿਆਦਾ ਹੋਣ ਕਾਰਨ ਉਸ ਨੂੰ ਸਹੀ ਭਾਅ 'ਤੇ ਵੇਚਿਆ ਨਹੀਂ ਜਾ ਸਕਦਾ। ਇਸ ਲਈ ਉਨ੍ਹਾਂ ਨੇ ਸਰਕਾਰ ਤੋਂ ਇਸ ਸਾਮਾਨ ਨੂੰ ਵੇਚਣ ਲਈ ਕੁਝ ਸਮੇਂ ਦੀ ਮੰਗ ਦੇ ਨਾਲ ਅਡਜੈਸਟਮੈਂਟ ਕਰਨ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਹੈ ਕਿ ਜਲਦ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਵਿਧਾਇਕਾਂ ਤੋਂ ਇਲਾਵਾ ਮਹਿਕਮੇ ਨਾਲ ਬੈਠ ਕੇ ਇਸ 'ਤੇ ਵਿਚਾਰ ਕਰ ਕੇ ਇਸ ਦਾ ਹੱਲ ਕੀਤਾ ਜਾਵੇਗਾ।ਇਸ ਮੌਕੇ ਪੱਪੀ ਚਾਹਲ, ਮਨੀਸ਼ ਗਰਗ, ਨੀਕਾ ਪਾਥੜਾ, ਲੱਖਾ ਬਰਾੜ, ਹਰਜਿੰਦਰ ਸਿੰਘ ਕਾਂਧਲਾ ਮੌਜੂਦ ਸਨ।
ਇਹ ਵੀ ਪੜ੍ਹੋ- ਸੰਗਰੂਰ ਜ਼ਿਮਨੀ ਚੋਣ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ, CM ਮਾਨ ਨੇ ਕੀਤਾ ਜਿੱਤ ਦਾ ਦਾਅਵਾ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।