ਸਿਵਲ ਹਸਪਤਾਲ ’ਚ ਨਿੱਜੀ ਐਂਬੂਲੈਂਸਾਂ ਦੀ ਭਰਮਾਰ

12/20/2018 6:42:09 AM

 ਬਠਿੰਡਾ, (ਜ.ਬ.)- ਸਥਾਨਕ ਸਿਵਲ ਹਸਪਤਾਲ ’ਚ ਨਿੱਜੀ ਐਂਬੂਲੈਂਸਾਂ ਦੀ ਭਰਮਾਰ ਹੋ ਗਈ ਹੈ। ਹਸਪਤਾਲ  ’ਚ ਇਕ ਹੀ ਸਮੇਂ ਅੱਧਾ ਦਰਜਨ ਤੋਂ ਵੱਧ ਪ੍ਰਾਈਵੇਟ ਐਂਬੂਲੈਂਸਾਂ ਖਡ਼੍ਹੀਅਾਂ ਰਹਿੰਦੀਅਾਂ ਹਨ। ਜਦਕਿ ਹਸਪਤਾਲ ਅੰਦਰ ਨਿੱਜੀ ਐਂਬੂਲੈਂਸ ਖਡ਼੍ਹੇ ਕਰਨ ਦੀ ਮਨਾਹੀ ਹੈ। ਇਸ ਦੇ ਬਾਵਜੂਦ ਹਸਪਤਾਲ ਪੁਲਸ ਚੌਕੀ ਮੁਲਾਜ਼ਮ ਵੀ ਇਸ ਸਬੰਧ ਵਿਚ ਕੋਈ ਕਾਰਵਾਈ ਨਹੀਂ ਕਰ ਰਹੇ। ਇਸ ਤੋਂ ਪ੍ਰੇਸ਼ਾਨ ਐੱਸ. ਐੱਮ. ਓ. ਸਿਵਲ ਹਸਪਤਾਲ ਨੇ ਕਰੀਬ 5 ਮਹੀਨੇ ਪਹਿਲਾਂ ਐੱਸ. ਐੱਸ. ਪੀ. ਬਠਿੰਡਾ ਨੂੰ ਪੱਤਰ ਲਿਖ ਕੇ ਨਿੱਜੀ ਐਂਬੂਲੈਂਸ ਨੂੰ ਸਖ਼ਤੀ ਨਾਲ ਸਿਵਲ ਹਸਪਤਾਲ ਤੋਂ ਹਟਾਉਣ ਦੀ ਮੰਗ ਕੀਤੀ ਸੀ ਪਰ ਇਸ ਦੇ ਬਾਵਜੂਦ ਇਹ ਸਿਲਸਿਲਾ ਖਤਮ ਨਹੀਂ ਹੋਇਆ। ਐੱਸ. ਐੱਮ. ਓ. ਨੇ ਦੱਸਿਆ ਕਿ ਇਸ ਸਬੰਧ ’ਚ ਕਈ ਵਾਰ ਨਿੱਜੀ ਐਂਬੂਲੈਂਸ ਸੰਚਾਲਕਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਐਂਬੂਲੈਂਸ ਹਸਪਤਾਲ ’ਚ ਨਾ ਖਡ਼੍ਹੇ ਕਰਨ ਸਬੰਧੀ ਕਿਹਾ ਗਿਆ ਹੈ ਪਰ ਇਸਦਾ ਕੋਈ ਫਾਇਦਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਨਿੱਜੀ ਐਂਬੂਲੈਂਸ ਚਾਲਕ ਨਾ ਸਿਰਫ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਗੁੰਮਰਾਹ ਕਰਦੇ ਹਨ ਬਲਕਿ ਵੱਡੀ ਗਿਣਤੀ ’ਚ ਬਾਹਰੀ ਗੱਡੀਆਂ ਹਸਪਤਾਲ ’ਚ ਖਡ਼੍ਹੇ ਹੋਣ ਕਾਰਨ ਮਾਹੌਲ ਖਰਾਬ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ ਪਰ ਇਸ ਸ਼ਿਕਾਇਤ ’ਤੇ ਗੰਭੀਰਤਾ ਨਾਲ ਕਾਰਵਾਈ ਨਹੀਂ ਹੋ ਸਕੀ। ਹੁਣ ਵੀ ਸਿਵਲ ਹਸਪਤਾਲ ਵਿਚ ਨਿੱਜੀ ਐਂਬੂਲੈਂਸਾਂ ਦੀ ਭਰਮਾਰ ਹੈ ਜਿਸ ਕਾਰਨ ਆਮ ਲੋਕ ਵੀ ਪ੍ਰੇਸ਼ਾਨ ਹਨ।
ਤੁਰੰਤ ਹਟਾਈਆਂ ਜਾਣ ਨਿੱਜੀ ਐਂਬੂਲੈਂਸਾਂ
ਗਾਹਕ ਜਾਗੋ ਦੇ ਸਕੱਤਰ ਸੰਜੀਵ ਗੋਇਲ ਨੇ ਦੱਸਿਆ ਕਿ ਉਕਤ ਐਂਬੂਲੈਂਸ ਸੰਚਾਲਕ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਨਾਲ ਮਨਮਾਨੇ ਰੇਟ ਵਸੂਲ ਕਰਦੇ ਹਨ। ਹਸਪਤਾਲ ’ਚ ਐਂਬੂਲੈਂਸ ਖਡ਼੍ਹੇ ਹੋਣ ਕਾਰਨ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸ ਆਮ ਤੌਰ ਤੇ ਗੁੰਮਰਾਹ ਹੋ ਜਾਂਦੇ ਹਨ ਤੇ ਮਜਬੂਰਨ ਉਨ੍ਹਾਂ ਨੂੰ ਉਕਤ ਐਂਬੂਲੈਂਸ ਵਿਚ ਵੱਧ ਪੈਸੇ ਦੇ ਕੇ ਮਰੀਜ਼ਾਂ ਨੂੰ ਲੈ ਜਾਣਾ ਪੈਂਦਾ ਹੈ। ਉਨ੍ਹਾਂ ਨੇ ਵੀ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਿਵਲ ਹਸਪਤਾਲ ਵਿਚ ਪ੍ਰਾਇਵੇਟ ਐਂਬੂਲੈਂਸ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ।


Related News