ਰੋਸ ਰੈਲੀ ਦੇ ਨਾਲ-ਨਾਲ ਕਲਾਸ ਫੋਰ ਕਰਮਚਾਰੀਆਂ ਦੀ ਦੋ ਦਿਨਾਂ ਹੜਤਾਲ ਸ਼ੁਰੂ

Monday, Aug 13, 2018 - 05:52 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) - ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਨੇ ਸੋਮਵਾਰ ਨੂੰ ਨਹਿਰੀ ਕਾਲੋਨੀ 'ਚ ਰੋਸ ਰੈਲੀ ਕਰਕੇ ਦੋ ਦਿਨਾਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ, ਜਿਸ 'ਚ ਜਸਵੰਤ ਸਿੰਘ, ਰਣਜੀਤ ਰਾਮ, ਲਾਲ ਚੰਦ, ਤੇਜਾ ਸਿੰਘ ਤੇ ਦਲਬੀਰ ਸਿੰਘ ਆਦਿ ਬੈਠੇ ਹੋਏ ਹਨ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਵੀ ਕੀਤੀ। 

ਇਸ ਦੌਰਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਹਰਭਗਵਾਨ ਨੇ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਕਰਨ ਨੂੰ ਤਿਆਰ ਨਹੀਂ ਹੈ, ਜਿਸ ਕਾਰਨ ਕਰਮਚਾਰੀਆਂ 'ਚ ਰੋਸ ਪਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀ 5ਵੇਂ ਵੇਤਨ ਆਯੋਗ ਦੀਆਂ ਤਰੁੱਟੀਆਂ ਨੂੰ ਦੂਰ ਕਰਨ ਅਤੇ 6ਵੇਂ ਪੇ-ਕਮਿਸ਼ਨ ਦੀ ਰਿਪੋਰਟ ਤੁਰੰਤ ਜਾਰੀ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ, ਰੈਗੂਲਰ ਭਰਤੀ ਕਰਨ, ਸਰਕਾਰੀ/ਅਰਧ ਸਰਕਾਰੀ ਬੋਰਡ ਜਾਂ ਕਾਰਪੋਰੇਸ਼ਨ 'ਚ ਕੰਮ ਕਰਕੇ ਦਿਹਾੜੀਦਾਰ ਪਾਰਟ ਟਾਇਮ, ਡੇਲੀਵੇਜ਼, ਸਕਿਊਰਟੀ ਗਾਰਡ, ਮਿਡ-ਡੇ-ਮੀਲ, ਆਸ਼ਾ ਵਰਕਰ, ਆਂਗਣਵਾੜੀ ਵਰਕਰ ਆਦਿ ਨੂੰ ਰੈਗੂਲਰ ਕਰਨ ਅਤੇ ਬਕਾਇਆ ਡੀ.ਏ. ਦੀ ਕਿਸ਼ਤ ਜਾਰੀ ਕਰਨ ਦੀ ਮੰਗ ਕਰ ਰਹੇ ਹਨ। ਇਸ ਮੌਕੇ ਰੇਵਤ ਸਿੰਘ ਰਾਵਤ, ਲਖਵਿੰਦਰ ਸਿੰਘ, ਗੁਰਦਾਸ ਸਿੰਘ, ਚਾਨਣ ਸਿੰਘ, ਸੁਨੀਲ ਕੁਮਾਰ, ਮੁਖਤਿਆਰ ਸਿੰਘ ਆਦਿ ਕਰਮਚਾਰੀ ਹਾਜ਼ਰ ਸਨ।


Related News