ਸਮਾਜਿਕ ਬੁਰਾਈਆਂ ਖਿਲਾਫ ਅਕਾਲੀ ਦਲ ਸੁਤੰਤਰ ਨੇ ਸਾੜਿਆ ਪੁਤਲਾ

10/11/2019 3:32:33 PM

ਨਾਭਾ (ਜਗਨਾਰ)—ਅੱਜ ਸਥਾਨਕ ਪਟਿਆਲਾ ਗੇਟ ਵਿਖੇ ਅਕਾਲੀ ਦਲ ਸੁਤੰਤਰ ਵੱਲੋਂ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ 'ਚ ਸਮਾਜਿਕ ਬੁਰਾਈਆਂ ਖਿਲਾਫ ਪੁਤਲਾ ਸਾੜਿਆ ਗਿਆ, ਜਿਨ੍ਹਾਂ 'ਚ ਮੁੱਖ ਤੌਰ ਤੇ ਮਿਲਾਵਟਖੋਰੀ, ਨਸ਼ਾਖੋਰੀ, ਰਿਸ਼ਵਤਖੋਰੀ ਜੋ ਕਿ ਸਮਾਜ ਨੂੰ ਲੱਗੇ ਕੋਹੜ ਹਨ ਦੇ ਖਾਤਮੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਪ੍ਰਧਾਨ ਸਹੌਲੀ ਨੇ ਕਿਹਾ ਕਿ ਮਿਲਾਵਟਖੋਰੀ , ਰਿਸ਼ਵਤਖ਼ੋਰੀ, ਨਸ਼ਾਖੋਰੀ ਸਮਾਜ ਨੂੰ ਚਿੰਬੜੀਆਂ ਅਜਿਹੀਆਂ ਜੋਕਾਂ ਹਨ, ਜੋ ਹਰ ਇਕ ਵਿਅਕਤੀ ਦਾ ਖੂਨ ਚੂਸ ਰਹੀਆਂ ਹਨ ਅਤੇ ਇਨ੍ਹਾਂ ਦਾ ਖਾਤਮਾ ਕਰਨਾ ਅਤੀ ਜ਼ਰੂਰੀ ਹੈ। ਉਨ੍ਹਾਂ ਮਿਲਾਵਟਖੋਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਵੀ ਮੰਗ ਕਰਦਿਆਂ ਕਿਹਾ ਕਿ ਮਿਲਾਵਟ ਖੋਰਾਂ ਨਸ਼ਾਖੋਰਾਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦਾ ਹੈ ਅਤੇ ਇਸ ਪਾਸੇ ਵਧੀਆ ਅਕਸ ਵਾਲੇ ਅਧਿਕਾਰੀਆਂ ਨੂੰ ਨਿਯੁਕਤ ਕਰਨਾ ਚਾਹੀਦਾ ਹੈ।|ਅੱਜ ਦੇ ਅਰਥੀ ਫੂਕ ਮੁਜਾਹਰੇ 'ਚ ਹਰਬੰਸ ਸਿੰਘ ਖੱਟੜਾ, ਸੁਰਜੀਤ ਸਿੰਘ ਬਾਬਰਪੁਰ ,ਗੁਲਜਾਰ ਸਿੰਘ ਮਟੋਰੜਾ, ਹਰਬੰਸ ਸਿੰਘ ਭੌੜੇ ,ਪੂਰਨ ਸਿੰਘ ਅਲਹੋਰਾਂ ਆਦਿ ਵਰਕਰ ਮੌਜੂਦ ਸਨ।


Shyna

Content Editor

Related News