ਪ੍ਰਧਾਨ ਗੌਰਵ ਗਰਗ ਵਲੋਂ ਜ਼ਿਲ੍ਹਾ ਪੁਲਸ ਮੁਖੀ ਮੋਗਾ ਦਾ ਸਨਮਾਨ

6/5/2020 11:01:18 AM

ਮੋਗਾ (ਬਿੰਦਾ): ਕੋਵਿਡ-19 ਕਰਫਿਊ ਦੌਰਾਨ ਮੋਗਾ ਪੁਲਸ ਵਲੋਂ ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਜੋ ਭੂਮਿਕਾ ਨਿਭਾਈ ਗਈ ਹੈ ਉਹ ਸ਼ਲਾਘਾਯੋਗ ਹੈ ਅਤੇ ਉਸ ਕਰਕੇ ਮੋਗਾ ਵਾਸੀਆ ਦਾ ਕੋਰੋਨਾ ਤੋਂ ਬਚਾਓ ਹੋਇਆ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਗਰਵਾਲ ਸਭਾ ਮੋਗਾ ਦੇ ਪ੍ਰਧਾਨ ਗੌਰਵ ਗਰਗ ਨੇ ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਦਾ ਉਨ੍ਹਾਂ ਦੇ ਦਫਤਰ 'ਚ ਸਨਮਾਨ ਕਰਦਿਆਂ 'ਪੰਜਾਬ ਕੇਸਰੀ' ਨਾਲ ਸਾਂਝੇ ਕੀਤੇ।ਇਸ ਮੌਕੇ ਉਨ੍ਹਾਂ ਨਾਲ ਕਰਨ ਕੰਬੋਜ, ਪੁਨੀਤ ਜਿੰਦਲ ਆਦਿ ਵੀ ਹਾਜ਼ਰ ਸਨ।ਪ੍ਰਧਾਨ ਗੌਰਵ ਗਰਗ ਨੇ ਕਿਹਾ ਕਿ ਕੋਵਿਡ-19 'ਚ ਜਿੱਥੇ ਸਮਾਜ ਸੇਵੀ ਸੰਸਥਾਵਾਂ ਨੇ ਇਕ
ਮਹੱਤਵਪੂਰਨ ਰੋਲ ਅਦਾ ਕੀਤਾ ਹੈ, ਉਥੇ ਹੀ ਪ੍ਰਸਾਸ਼ਨ ਨੇ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਹੈ।ਇਸ ਮੌਕੇ ਐੱਸ.ਐੱਸ.ਪੀ ਹਰਮਨਬੀਰ ਸਿੰਘ ਗਿੱਲ ਨੇ ਲੋਕਾਂ ਨੂੰ ਪਹਿਲਾਂ ਵਾਗ ਕੋਰੋਨਾ ਤੋਂ ਬਚਾਓ ਸਬੰਧੀ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।


Shyna

Content Editor Shyna