ਡਾਕਾ ਮਾਰਨ ਦੀ ਤਿਆਰੀ ’ਚ 5 ਨੌਜਵਾਨ ਹਥਿਆਰਾਂ ਸਣੇ ਚੜ੍ਹੇ ਪੁਲਸ ਦੇ ਅੜਿੱਕੇ

05/16/2023 7:32:06 PM

ਬਰੇਟਾ (ਬਾਂਸਲ)-ਪਿੰਡ ਗੋਰਖਨਾਥ ’ਚ ਪੈਂਦੇ ਭਾਖੜਾ ਪੁਲ ਕੋਲ ਡਾਕਾ ਮਾਰਨ ਦੇ ਮੰਤਵ ਨਾਲ ਇਕੱਠੇ ਹੋਏ ਮਾਰੂ ਹਥਿਆਰਾਂ, ਵਰਨਾ ਕਾਰਾਂ ਸਮੇਤ 5 ਨੌਜਵਾਨਾਂ ਨੂੰ ਪੁਲਸ ਵੱਲੋਂ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਐੱਸ. ਐੱਚ. ਓ. ਬੂਟਾ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਮੁਖ਼ਬਰ ਖ਼ਾਸ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਕੁਝ ਨੌਜਵਾਨ ਪਿੰਡ ਗੋਰਖਨਾਥ ਵਿਚ ਪੈਂਦੇ ਭਾਖੜਾ ਪੁਲ ਕੋਲ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਹਨ, ਜਿਨ੍ਹਾਂ ਕੋਲ ਮਾਰੂ ਹਥਿਆਰ ਹਨ, ਪੱਕੀ ਇਤਲਾਹ ’ਤੇ ਵਾਰਦਾਤ ਤੋਂ ਪਹਿਲਾਂ ਮੌਕੇ ’ਤੇ ਪੁਲਸ ਵੱਲੋਂ ਰੇਡ ਕੀਤੀ ਗਈ ਅਤੇ ਨੌਜਵਾਨਾਂ ਨੂੰ ਵਰਨਾ ਕਾਰ ਤੇ ਮਾਰੂ ਹਥਿਆਰ ਸਮੇਤ ਕਾਬੂ ਕਰ ਲਿਆ ਗਿਆ।

ਪੁਲਸ ਨੇ 5 ਨੌਜਵਾਨਾਂ ਅਤੇ 2/3 ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 399, 402 ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਕਾਬੂ ਨੌਜਵਾਨ ਹਰਪਾਲ ਬੱਬੂ ਧਲੇਵਾਂ, ਜਸਪ੍ਰੀਤ ਜੱਸੀ ਸਮਾਓਂ, ਜਸਕਰਨ ਜੱਸਾ ਭੀਖੀ, ਰਵੀ ਸਿੰਘ ਬਰੇਟਾ, ਸ਼ਾਹਬਾਜ਼ ਚਹਿਲ ਭੀਖੀ ਵਜੋਂ ਪਛਾਣ ਹੋਈ।


Manoj

Content Editor

Related News