ਗਰਭਵਤੀ ਔਰਤ ਨੇ ਫਾਹ ਲੈ ਕੇ ਕੀਤੀ ਖੁਦਕੁਸ਼ੀ

07/13/2019 12:28:15 AM

ਨਵਾਂਗਰਾਓਂ (ਮੁਨੀਸ਼)— ਆਦਰਸ਼ ਨਗਰ 'ਚ ਇਕ ਗਰਭਵਤੀ ਔਰਤ ਨੇ ਘਰ 'ਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਔਰਤ ਦੀ ਪਛਾਣ ਸੁਨੀਤਾ ਦੇ ਰੂਪ 'ਚ ਹੋਈ ਹੈ, ਜੋ ਕਿ ਮੂਲ ਰੂਪ 'ਚ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਮੰਡੀ ਦੀ ਰਹਿਣ ਵਾਲੀ ਸੀ ਅਤੇ ਇੱਥੇ ਪਤੀ ਲਲਿਤ ਨਾਲ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ 'ਚ ਰੱਖਵਾ ਦਿੱਤਾ ਸੀ। ਉਥੇ ਹੀ ਮਹਿਲਾ ਦੇ ਪਿਤਾ ਭਗਤ ਰਾਮ ਨੇ ਕਿਸੇ ਵੀ ਪੁਲਸ ਕਾਰਵਾਈ ਤੋਂ ਮਨ੍ਹਾ ਕੀਤਾ। ਮ੍ਰਿਤਕਾ ਦੇ ਪਤੀ ਲਲਿਤ ਨੇ ਪੁਲਸ ਨੂੰ ਦੱਸਿਆ ਕਿ ਸੁਨੀਤਾ ਰਾਤ ਨੂੰ ਦੂਜੇ ਕਮਰੇ 'ਚ ਸੌਣ ਚਲੀ ਗਈ ਅਤੇ ਰਾਤ ਨੂੰ ਉਸਨੇ ਵੇਖਿਆ ਕਿ ਸੁਨੀਤਾ ਪੱਖੇ 'ਤੇ ਲਟਕੀ ਹੋਈ ਸੀ। ਐੱਸ. ਐੱਚ. ਓ. ਦਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਦਰਸ਼ ਨਗਰ 'ਚ ਔਰਤ ਵੱਲੋਂ ਫਾਹ ਲੈ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਸੀ, ਜਿਸਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਔਰਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੁਨੀਤਾ ਦਾ ਜਨਵਰੀ 'ਚ ਲਲਿਤ ਨਾਲ ਵਿਆਹ ਹੋਇਆ ਸੀ ਅਤੇ ਪਤਾ ਲੱਗਾ ਹੈ ਕਿ ਉਹ ਡੇਢ ਮਹੀਨੇ ਦੀ ਗਰਭਵਤੀ ਸੀ।

ਮਾਂ ਪਹੁੰਚੀ, ਪਿਤਾ ਰੋਹੜੂ 'ਚ ਕਰਦੇ ਹਨ ਕੰਮ 
ਧੀ ਦੀ ਮੌਤ ਦੀ ਸੂਚਨਾ ਮਿਲਦੇ ਹੀ ਉਸਦੀ ਮਾਂ ਅਮਰੀ ਦੇਵੀ ਤਾਂ ਮੰਡੀ ਤੋਂ ਤੁਰੰਤ ਪਹੁੰਚ ਗਈ ਪਰ ਪਿਤਾ ਦੇ ਰੋਹੜੂ 'ਚ ਹੋਣ ਕਾਰਣ ਉਨ੍ਹਾਂ ਨੂੰ ਪਹੁੰਚਣ 'ਚ ਸਮਾਂ ਲੱਗਾ, ਜਿਸ ਤੋਂ ਬਾਅਦ ਪਿਤਾ ਨੇ ਕਿਸੇ ਵੀ ਕਾਰਵਾਈ ਤੋਂ ਮਨ੍ਹਾ ਕੀਤਾ ਅਤੇ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ 'ਚ ਰੱਖਵਾ ਦਿੱਤਾ। ਹੁਣ ਸ਼ਨੀਵਾਰ ਨੂੰ ਲਾਸ਼ ਦਾ ਪੋਸਟਮਾਰਟਮ ਹੋਵੇਗਾ।

ਨਰਸਿੰਗ ਦਾ ਕੀਤਾ ਸੀ ਕੋਰਸ, ਵਿਆਹ ਤੋਂ ਪਹਿਲਾਂ ਛੱਡੀ ਸੀ ਨੌਕਰੀ 
ਨਰਸਿੰਗ ਦਾ ਕੋਰਸ ਕਰਨ ਤੋਂ ਬਾਅਦ ਸੁਨੀਤਾ ਦੀ ਮੇਦਾਂਤਾ ਹਾਸਟਲ ਦਿੱਲੀ 'ਚ ਨੌਕਰੀ ਲੱਗ ਗਈ ਸੀ ਅਤੇ ਵਿਆਹ ਤੋਂ ਲਗਭਗ 4 ਮਹੀਨੇ ਪਹਿਲਾਂ ਹੀ ਉਸਨੇ ਨੌਕਰੀ ਛੱਡੀ ਸੀ ਅਤੇ ਦਿੱਲੀ ਤੋਂ ਵਾਪਸ ਆ ਕੇ ਨਵਾਂਗਰਾਓਂ 'ਚ ਰਹਿਣ ਲੱਗੀ। ਇੱਥੇ ਉਹ ਹੁਣ ਆਪਣੇ ਪਤੀ ਨਾਲ ਰਹਿੰਦੀ ਸੀ ਅਤੇ ਸਰਕਾਰੀ ਨੌਕਰੀ ਪਾਉਣ ਲਈ ਟੈਸਟਾਂ ਦੀ ਤਿਆਰੀ ਕਰ ਰਹੀ ਸੀ। ਸੁਨੀਤਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਹੀਂ ਸੀ ਅਤੇ ਸਾਰੇ ਸਦਮੇ 'ਚ ਹਨ ਕਿ ਉਸਨੇ ਇੰਨਾ ਵੱਡਾ ਕਦਮ ਕਿਵੇਂ ਚੁੱਕ ਲਿਆ।  


KamalJeet Singh

Content Editor

Related News